ਕਪਿਲ ਦੀ ਅਗਵਾਈ ''ਚ ਐਡਹਾਕ ਕਮੇਟੀ ਚੁਣੇਗੀ ਮਹਿਲਾ ਟੀਮ ਕੋਚ
Wednesday, Dec 12, 2018 - 02:51 AM (IST)

ਮੁੰਬਈ- ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਅਗਵਾਈ 'ਚ 3 ਮੈਂਬਰੀ ਐਡਹਾਕ ਕਮੇਟੀ ਭਾਰਤੀ ਮਹਿਲਾ ਕ੍ਰਿਕਟ ਟੀਮ ਸੀਨੀਅਰ ਦੇ ਨਵੇਂ ਮੁਖੀ ਕੋਚ ਨੂੰ ਚੁਣੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਐਡਹਾਕ ਕਮੇਟੀ ਦਾ ਐਲਾਨ ਕੀਤਾ, ਜੋ ਸੀਨੀਅਰ ਮਹਿਲਾ ਟੀਮ ਦੇ ਕੋਚ ਦੀ ਚੋਣ ਕਰੇਗੀ। ਇਸ ਕਮੇਟੀ 'ਚ ਲੀਜੈਂਡ ਕ੍ਰਿਕਟਰ ਕਪਿਲ ਦੇਵ, ਸਾਬਕਾ ਓਪਨਰ ਅੰਸ਼ੁਮਨ ਗਾਇਕਵਾਡ ਅਤੇ ਸਾਬਕਾ ਮਹਿਲਾ ਕ੍ਰਿਕਟਰ ਸ਼ਾਂਤਾ ਰੰਗਾਸੁਆਮੀ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਐਡਹਾਕ ਕਮੇਟੀ ਮੁਖੀ ਕੋਚ ਦੇ ਲਾਇਕ ਉਮੀਦਵਾਰਾਂ ਦੀ ਪ੍ਰੈੱਸ ਕਾਨਫਰੰਸ ਕਰੇਗੀ। ਪ੍ਰੈੱਸ ਕਾਨਫਰੰਸ 20 ਦਸੰਬਰ ਨੂੰ ਮੁੰਬਈ 'ਚ ਬੀ. ਸੀ. ਸੀ. ਆਈ. ਦੇ ਦਫਤਰ 'ਚ ਕੀਤੀ ਜਾਵੇਗੀ।