ਮਹਿਲਾ ਫੁੱਟਬਾਲ ਟੀਮ ਪੁਰਸ਼ ਟੀਮ ਤੋਂ ਬਿਹਤਰ : ਸ਼ੇਤਰੀ
Sunday, Mar 24, 2019 - 10:00 PM (IST)

ਨਵੀਂ ਦਿੱਲੀ— ਵਿਸ਼ਵ ਰੈਂਕਿੰਗ ਇਹ ਬਿਆਨ ਕਰਦੀ ਹੈ ਤੇ ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਨੂੰ ਵੀ ਇਹ ਮੰਨਣ ਵਿਚ ਕੋਈ ਦਿੱਕਤ ਨਹੀਂ ਹੈ ਕਿ ਰਾਸ਼ਟਰੀ ਮਹਿਲਾ ਟੀਮ ਪੁਰਸ਼ ਟੀਮ ਤੋਂ ਬਿਹਤਰ ਹੈ। ਦੁਨੀਆ ਦੇ 211 ਦੇਸ਼ਾਂ ਵਿਚ ਪੁਰਸ਼ ਟੀਮ ਦੀ ਮੌਜੂਦਾ ਰੈਂਕਿੰਗ 103 ਹੈ। ਟੀਮ ਪਿਛਲੇ ਸਾਲ ਟਾਪ-100 ਵਿਚ ਸ਼ਾਮਲ ਸੀ। ਮਹਿਲਾ ਟੀਮ ਫਿਲਹਾਲ 152 ਦੇਸ਼ਾਂ ਵਿਚ 62ਵੇਂ ਸਥਾਨ 'ਤੇ ਹੈ। ਮੌਜੂਦਾ ਸਰਗਰਮ ਕੌਮਾਂਤਰੀ ਖਿਡਾਰੀਆਂ ਵਿਚ ਦੂਜੇ ਸਭ ਤੋਂ ਸਫਲ ਫੁੱਟਬਾਲਰ ਸ਼ੇਤਰੀ ਨੇ ਲਗਾਤਾਰ ਪੰਜਵਾਂ ਸੈਫ ਖਿਤਾਬ ਜਿੱਤਣ 'ਤੇ ਰਾਸ਼ਟਰੀ ਮਹਿਲਾ ਟੀਮ ਨੂੰ ਵਧਾਈ ਦਿੱਤੀ। ਸ਼ੇਤਰੀ ਨੇ ਕਿਹਾ, '' ਸਾਨੂੰ ਤੁਹਾਡੇ ਸਾਰਿਆਂ 'ਤੇ ਬੇਹੱਦ ਮਾਣ ਹੈ। ਮੈਂ ਹਮੇਸ਼ਾ ਤੋਂ ਕਹਿੰਦਾ ਆਇਆ ਹਾਂ ਕਿ ਮਹਿਲਾ ਟੀਮ ਪੁਰਸ਼ ਟੀਮ ਤੋਂ ਕਿਤੇ ਵੱਧ ਬਿਹਤਰ ਹੈ।''