Women''s T20 WC : ਅੱਜ ਫਾਈਨਲ ''ਚ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
Sunday, Feb 26, 2023 - 12:43 PM (IST)
ਕੇਪਟਾਊਨ, (ਭਾਸ਼ਾ)– ਮਹਿਲਾ ਟੀ20 ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਆਸਟ੍ਰੇਲੀਆਈ ਟੀਮ ਤੇ ਦੱਖਣੀ ਅਫਰੀਕੀ ਟੀਮ ਵਿਚਾਲੇ ਕੇਪ ਟਾਊਨ ਦੇ ਨਿਊਲੈਂਡਸ ਸਟੇਡੀਅਮ 'ਚ ਸ਼ਾਮ 6.30 ਵਜੇ ਖੇਡਿਆ ਜਾਵੇਗਾ। ਦੱਖਣਈ ਅਫਰੀਕਾ ਨੂੰ ਜੇਕਰ ਆਪਣੀ ਸੁਨਹਿਰੀ ਮੁਹਿੰਮ ਦਾ ਹਾਂ-ਪੱਖੀ ਅੰਤ ਕਰਨਾ ਹੈ ਤਾਂ ਉਸ ਨੂੰ ਫਾਈਨਲ ਵਿਚ ਹੁਣ ਤਕ ਅਜੇਤੂ ਰਹੀ ਆਸਟਰੇਲੀਆਈ ਟੀਮ ਦੀ ਸਖਤ ਚੁਣੌਤੀ ਤੋਂ ਪਾਰ ਪਾਉਣ ਦਾ ਤਰੀਕਾ ਲੱਭਣਾ ਪਵੇਗਾ।
ਇਹ ਵੀ ਪੜ੍ਹੋ : ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ Apex ਮੈਂਬਰ ਨਿਯੁਕਤ
ਦੱਖਣੀ ਅਫਰੀਕਾ ਨੇ ਸੈਮੀਫਾਈਨਲ ਵਿਚ ਆਪਣੇ ਜੁਝਾਰੂਪਨ ਦਾ ਬੇਜੋੜ ਨਮੂਨਾ ਪੇਸ਼ ਕਰਕੇ ਇੰਗਲੈਂਡ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਤੇ ਉਸ ਨੂੰ ਆਸਟਰੇਲੀਆ ’ਤੇ ਜਿੱਤ ਦਰਜ ਕਰਨ ਲਈ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਲੋੜ ਪਵੇਗੀ।ਆਸਟਰੇਲੀਆ ਨੂੰ ਹਰਾਉਣਾ ਕਿਸੇ ਵੀ ਤਰ੍ਹਾਂ ਨਾਲ ਆਸਾਨ ਨਹੀਂ ਹੋਵੇਗਾ। ਉਹ ਰਿਕਾਰਡ 5 ਵਾਰ ਦੀ ਚੈਂਪੀਅਨ ਹੈ ਤੇ ਲਗਾਤਾਰ 7ਵੀਂ ਵਾਰ ਫਾਈਨਲ ਵਿਚ ਪਹੁੰਚੀ ਹੈ। ਦੱਖਣੀ ਅਫਰੀਕਾ ਨੇ ਪਿਛਲੇ 12 ਮਹੀਨਿਆਂ ਵਿਚ ਚੰਗੀ ਤਰੱਕੀ ਕੀਤੀ ਹੈ। ਉਸਦੀ ਟੀਮ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚੀ ਸੀ ਤੇ ਹੁਣ ਉਸ ਨੇ ਆਈ. ਸੀ. ਸੀ. ਦੀ ਕਿਸੇ ਵੀ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹਿਲੀ ਵਾਰ ਜਗ੍ਹਾ ਬਣਾਈ ਹੈ।
ਇਹ ਵੀ ਪੜ੍ਹੋ : ਲੌਂਗੋਵਾਲ ਵਿਖੇ ਬਣੇਗਾ 3.96 ਕਰੋੜ ਰੁਪਏ ਦੀ ਲਾਗਤ ਵਾਲਾ ਖੇਡ ਸਟੇਡੀਅਮ : ਮੀਤ ਹੇਅਰ
ਦੋਵੇਂ ਦੇਸ਼ਾਂ ਦੀਆਂ ਟੀਮਾਂ
ਆਸਟਰੇਲੀਆ - ਮੇਗ ਲੈਨਿੰਗ (ਕਪਤਾਨ), ਐਲਿਸ ਹੀਲੀ, ਡਾਰਸੀ ਬਰਾਊਨ, ਐਸ਼ਲੀਗ ਗਾਰਡਨਰ, ਕਿਮ ਗਰਥ, ਹੀਥਰ ਗ੍ਰਾਹਮ, ਗ੍ਰੇਸ ਹੈਰਿਸ, ਜੇਸ ਜੋਨਾਸੇਨ, ਅਲਾਨਾ ਕਿੰਗ, ਤਾਹਲੀਆ ਮੈਕਗ੍ਰਾ, ਬੇਥ ਮੂਨੀ, ਐਲਿਸੇ ਪੇਰੀ, ਮੇਗਨ ਸ਼ੱਟ, ਐਨਾਬੇਲ ਸਦਰਲੈਂਡ ਤੇ ਜਾਰਜੀਆ ਵੇਯਰਹਮ।
ਦੱਖਣੀ ਅਫਰੀਕਾ - ਸੁਨੇ ਲੂਸ (ਕਪਤਾਨ), ਐਨਰੀ ਡਰਕਸੇਨ, ਮਾਰਿਜਨ ਕੈਪ, ਲਾਰਾ ਗੁਡਾਲ, ਅਯਾਬੋਂਗ ਖਾਕਾ, ਕਲੋ ਟ੍ਰਾਯੋਨ, ਨਾਦਿਨ ਡੀ. ਕਲਾਰਕ, ਸ਼ਬਨਿਮ ਇਸਮਾਇਲ, ਤਾਜਮਿਨ ਬ੍ਰਿਟਸ, ਮਸਾਬਾਟਾ ਕਲਾਸ, ਲੌਰਾ ਵੂਲਫਾਰਟ, ਸਿਨਾਲੋ, ਜਾਫਤਾ, ਨਾਨਕੁਲੁਲੇਕੋ ਮਲਾਬਾ, ਐਨੇਕੇ ਬਾਸ਼ ਤੇ ਡੇਮੀ ਟਕਰ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।