ਮਹਿਲਾ ਵਨ ਡੇ ਰੈਂਕਿੰਗ : ਇਸ ਭਾਰਤੀ ਖਿਡਾਰਨ ਨੇ ਗੁਆਇਆ ਪਹਿਲਾ ਸਥਾਨ, ਜਾਣੋ ਦੂਜਿਆਂ ਖਿਡਾਰੀਆਂ ਦਾ ਹਾਲ

10/15/2019 5:55:33 PM

ਦੁਬਈ : ਭਾਰਤੀ ਦੀ ਜ਼ਖਮੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਆਈ. ਸੀ. ਸੀ. ਮਹਿਲਾ ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦਾ ਸਥਾਨ ਗੁਆ ਲਿਆ ਹੈ ਅਥੇ ਉਸਦੀ ਜਗ੍ਹਾ ਨਿਊਜ਼ੀਲੈਂਡ ਦੀ ਐਮੀ ਸੇਟਰਵੇਟ ਨੰਬਰ ਇਕ ਬੱਲੇਬਾਜ਼ ਬਣ ਗਈ ਹੈ। ਮੰਧਾਨਾ ਜ਼ਖਮੀ ਹੋਣ ਕਾਰਨ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਸੀਰੀਜ਼ ਵਿਚ ਹਿੱਸਾ ਨਹੀਂ ਲੈ ਸਕੀ ਸੀ ਜਿਸ ਦਾ ਨੁਕਸਾਨ ਉਸ ਨੂੰ ਨੰਬਰ ਇਕ ਸਥਾਨ ਗੁਆ ਕੇ ਚੁਕਾਉਣਾ ਪਿਆ। ਮੰਧਾਨਾ ਦੇ 755 ਅੰਕ ਹਨ। ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਤੋਂ ਪਹਿਲਾਂ ਅਭਿਆਸ ਦੌਰਾਨ ਮੰਧਾਨਾ ਦੇ ਸੱਜੇ ਪੈਰ ਦੀਆਂ ਉਂਗਲਾਂ 'ਤੇ ਗੇਂਦ ਲੱਗਣ ਨਾਲ ਫ੍ਰੈਕਚਰ ਹੋ ਗਿਆ ਸੀ। ਭਾਰਤ ਨੇ ਇਹ ਸੀਰੀਜ਼ 3-0 ਨਾਲ ਜਿੱਤੀ।

PunjabKesari

ਹੋਰ ਭਾਰਤੀ ਬੱਲੇਬਾਜ਼ਾਂ ਵਿਚ ਕਪਤਾਨ ਮਿਤਾਲੀ ਰਾਜ 7ਵੇਂ ਸਥਾਨ 'ਤੇ ਖਿਸਕ ਗਈ ਹੈ ਜਦਕਿ ਹਰਮਨਪ੍ਰੀਤ ਕੌਰ ਅੱਗੇ ਵੱਧ ਕੇ 17ਵੇਂ ਨੰਬਰ 'ਤੇ ਪਹੁੰਚ ਗਈ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਝੂਲਨ ਗੋਸਵਾਮੀ, ਸ਼ਿਖਾ ਪਾਂਡੇ ਅਤੇ ਪੂਨਮ ਯਾਦਵ ਕ੍ਰਮਵਾਰ : 6ਵੇਂ, 8ਵੇਂ ਅਤੇ 9ਵੇਂ ਸਥਾਨ 'ਤੇ ਹੈ। ਆਲਰਾਊਂਡਰਾਂ ਵਿਚ ਦੀਪਤੀ ਸ਼ਰਮਾ ਤੀਜੇ ਸਥਾਨ 'ਤੇ ਹੈ ਜਦਕਿ ਸ਼ਿਖਾ ਪਾਂਡੇ ਚੋਟੀ 10 ਵਿਚ ਪਹੁੰਚ ਗਈ ਹੈ।

PunjabKesari


Related News