ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ 31 ਤੋਂ
Thursday, Dec 27, 2018 - 10:10 PM (IST)

ਵਿਜਯਨਗਰ (ਕਰਨਾਟਕ)- ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਆਯੋਜਨ ਇੱਥੇ 31 ਦਸੰਬਰ ਤੋਂ 6 ਜਨਵਰੀ ਤਕ ਕੀਤਾ ਜਾਵੇਗਾ ਤੇ ਇਹ ਇਸ ਚੈਂਪੀਅਨਸ਼ਿਪ ਤੋਂ ਬਾਅਦ ਲੱਗਣ ਵਾਲੇ ਕੈਂਪ ਦੇ ਚੋਣ ਟ੍ਰਾਈਲ ਵੀ ਹੋਣਗੇ।
ਇਸ ਟੂਰਨਾਮੈਂਟ ਦਾ ਆਯੋਜਨ ਜੇ. ਐੱਸ. ਡਬਲਯੂ. ਸਪੋਰਟਸ ਦੇ ਇੰਸਪਾਇਰ ਇੰਸਟੀਚਿਊਟ ਆਫ ਸਪੋਰਟਸ 'ਚ ਕੀਤਾ ਜਾਵੇਗਾ, ਜਿਸ ਦਾ ਹਾਲ ਹੀ ਵਿਚ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦ੍ਰਾ ਨੇ ਉਦਾਘਟਨ ਕੀਤਾ ਸੀ।
ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਟਰੀ ਮਹਾਸੰਘ ਰਾਸ਼ਟਰੀ ਚੈਂਪੀਅਨਸ਼ਿਪ ਦਾ ਆਯੋਜਨ ਨਿੱਜੀ ਸੰਸਥਾ ਵਲੋਂ ਚਲਾਈ ਜਾ ਰਹੀ ਸਸੰਥਾ ਵਿਚ ਕਰ ਰਿਹਾ ਹੈ। ਇਸ ਨੂੰ ਰਸਮੀ ਤੌਰ 'ਤੇ 15 ਅਗਸਤ ਨੂੰ ਲਾਂਚ ਕੀਤਾ ਗਿਆ ਸੀ।