ਮਹਿਲਾ ਫਿਡੇ ਗ੍ਰਾਂ ਪ੍ਰੀ ਸ਼ਤਰੰਜ - ਬੀਬੀਸਾਰਾ ਨੇ ਪੋਲੀਨਾ ਨੂੰ ਹਰਾ ਕੇ ਲੀਡ ਹਾਸਲ ਕੀਤੀ

Saturday, Apr 01, 2023 - 06:28 PM (IST)

ਮਹਿਲਾ ਫਿਡੇ ਗ੍ਰਾਂ ਪ੍ਰੀ ਸ਼ਤਰੰਜ - ਬੀਬੀਸਾਰਾ ਨੇ ਪੋਲੀਨਾ ਨੂੰ ਹਰਾ ਕੇ ਲੀਡ ਹਾਸਲ ਕੀਤੀ

ਨਵੀਂ ਦਿੱਲੀ (ਨਿਕਲੇਸ਼ ਜੈਨ)- ਫਿਡੇ ਮਹਿਲਾ ਗ੍ਰਾਂ ਪ੍ਰੀ ਸੀਰੀਜ਼ ਦੇ ਤੀਜੇ ਟੂਰਨਾਮੈਂਟ 'ਚ 6 ਰਾਊਂਡਾਂ ਤੋਂ ਬਾਅਦ ਕਜ਼ਾਖਸਤਾਨ ਦੀ ਬੀਬੀਸਾਰਾ ਅਸੂਬਾਏਵਾ ਅਤੇ ਚੀਨ ਦੀ ਜ਼ੂ ਜਿਨਾਰ 4 ਅੰਕ ਲੈ ਕੇ ਸੰਯੁਕਤ ਬੜ੍ਹਤ 'ਤੇ ਹਨ ਹਾਲਾਂਕਿ ਬੀਬੀਸਾਰਾ ਟਾਈਬ੍ਰੇਕ ਦੇ ਆਧਾਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਬੀਬੀਸਾਰਾ ਨੇ ਛੇਵੇਂ ਦੌਰ ਵਿੱਚ ਰੂਸ ਦੀ ਪੋਲੀਨਾ ਸ਼ੁਵਾਲੋਵਾ ਨੂੰ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ। 

ਬੀਬੀਸਾਰਾ ਨੇ ਇਸ ਤੋਂ ਪਹਿਲਾਂ ਭਾਰਤ ਦੀ ਹਰਿਕਾ ਦ੍ਰੋਣਾਵਲੀ, ਆਰ ਵੈਸ਼ਾਲੀ ਅਤੇ ਜਾਰਜੀਆ ਦੀ ਨੀਨਾ ਬਾਤਸ਼ਵਿਲੀ ਨੂੰ ਹਰਾਇਆ ਸੀ ਜਦਕਿ ਰੂਸ ਦੀ ਅਲੈਗਜ਼ੈਂਡਰਾ ਗੋਰਿਆਚਕੀਨਾ ਤੋਂ  ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਦੀ ਜ਼ੂ ਜਿਨੇਰ ਨੇ ਜਾਰਜੀਆ ਦੀ ਨਾਨਾ ਡਾਗਨਿਦਜ਼ੇ ਨਾਲ ਡਰਾਅ ਖੇਡਿਆ ਜਦੋਂਕਿ ਭਾਰਤ ਦੀ ਕੋਨੇਰੂ ਹੰਪੀ ਨੇ ਜਰਮਨੀ ਦੀ ਐਲਿਜ਼ਾਬੇਥ ਪੇਹੇਟਜ਼ ਦੇ ਪਿੱਛੇ ਹਟਣ ਕਾਰਨ ਇਕ ਅੰਕ ਹਾਸਲ ਕੀਤਾ ਤੇ ਹੁਣ ਉਹ 3.5 ਅੰਕਾਂ ਨਾਲ ਗੋਰਿਆਚਕੀਨਾ ਅਤੇ ਪੋਲੀਨਾ ਨਾਲ ਸਾਂਝੇ ਤੀਜੇ ਸਥਾਨ 'ਤੇ ਹੈ। ਇਹ ਟੂਰਨਾਮੈਂਟ ਰਾਊਂਡ ਰੌਬਿਨ ਦੇ ਆਧਾਰ 'ਤੇ 10 ਖਿਡਾਰੀਆਂ ਵਿਚਾਲੇ ਖੇਡਿਆ ਜਾਵੇਗਾ। FIDE ਗ੍ਰਾਂ ਪ੍ਰੀ ਦਾ ਮਹੱਤਵ ਜ਼ਿਆਦਾ ਹੈ ਕਿਉਂਕਿ ਇਹ FIDE ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਚੱਕਰ (ਸਾਈਕਲ) ਦਾ ਹਿੱਸਾ ਹੈ।


author

Tarsem Singh

Content Editor

Related News