ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ : ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ

Thursday, Nov 13, 2025 - 11:00 AM (IST)

ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ : ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ

ਨਵੀਂ ਦਿੱਲੀ– ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ ਮਹਿਲਾ ਬਲਾਈਂਡ ਟੀ-20 ਵਿਸ਼ਵ ਕੱਪ ਮੈਚ ਵਿਚ ਆਟ੍ਰੇਲੀਆ ਨੂੰ 209 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਦੀਪਿਕਾ ਟੀਸੀ (91 ਦੌੜਾਂ, 58 ਗੇਂਦਾਂ) ਤੇ ਫੂਲਾ ਸਰੇਨ (ਅਜੇਤੂ 54, 22 ਗੇਂਦਾਂ) ਦੇ ਅਰਧ ਸੈਂਕੜਿਆਂ ਨਾਲ 4 ਵਿਕਟਾਂ ’ਤੇ 292 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਆਸਟ੍ਰੇਲੀਆ ਨੇ 52 ਦੌੜਾਂ ਵਾਧੂ ਦੇਣ ਤੋਂ ਇਲਾਵਾ 26 ਦੌੜਾਂ ਪੈਨਲਟੀ ਦੀਆਂ ਵੀ ਦਿੱਤੀਆਂ।

ਇਸਦੇ ਜਵਾਬ ਵਿਚ ਆਸਟ੍ਰੇਲੀਆ ਦੀ ਟੀਮ 19.3 ਓਵਰਾਂ ਵਿਚ 57 ਦੌੜਾਂ ’ਤੇ ਆਊਟ ਹੋ ਗਈ। ਦੀਪਿਕਾ ਨੂੰ ਮੈਚ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ।


author

Tarsem Singh

Content Editor

Related News