ਸਚਿਨ ਦੇ ਪੁੱਤਰ ਬਾਰੇ ਇਹ ਕੀ ਬੋਲ ਗਏ ਯੋਗਰਾਜ ਸਿੰਘ, ਇੰਟਰਨੈੱਟ 'ਤੇ ਮੱਚੀ ਤਰਥੱਲੀ

Monday, Sep 09, 2024 - 02:52 PM (IST)

ਸਚਿਨ ਦੇ ਪੁੱਤਰ ਬਾਰੇ ਇਹ ਕੀ ਬੋਲ ਗਏ ਯੋਗਰਾਜ ਸਿੰਘ, ਇੰਟਰਨੈੱਟ 'ਤੇ ਮੱਚੀ ਤਰਥੱਲੀ

ਨਵੀਂ ਦਿੱਲੀ (ਬਿਊਰੋ) : ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇੱਕ ਇੰਟਰਵਿਊ 'ਚ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਜਦੋਂ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਦੇ ਭਵਿੱਖ ਬਾਰੇ ਸਵਾਲ ਪੁੱਛਿਆ ਗਿਆ। ਯੋਗਰਾਜ ਸਿੰਘ ਦਾ ਜਵਾਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਅਰਜੁਨ ਤੇਂਦੁਲਕਰ ਨੂੰ ਕੋਲਾ ਦੱਸਦੇ ਹੋਏ ਕਿਹਾ ਕਿ ਸਹੀ ਹੱਥਾਂ 'ਚ ਉਹ ਕੋਹਿਨੂਰ ਬਣ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਯੋਗਰਾਜ ਸਿੰਘ ਨੇ ਅਰਜੁਨ ਤੇਂਦੁਲਕਰ ਦੀ ਤੁਲਨਾ ਕੋਹਿਨੂਰ ਨਾਲ ਕੀਤੀ 
ਯੋਗਰਾਜ ਸਿੰਘ ਨੇ ਕਿਹਾ, "ਕੀ ਤੁਸੀਂ ਕੋਲੇ ਦੀ ਖ਼ਾਨ 'ਚ ਹੀਰਾ ਦੇਖਿਆ ਹੈ? ਉਹ ਸਿਰਫ਼ ਕੋਲਾ ਹੀ ਹੈ, ਕੱਢੋ ਇੱਕ ਪੱਥਰ ਹੀ ਹੈ, ਜੇ ਤੁਸੀਂ ਇਸ ਨੂੰ ਕਿਸੇ ਚੰਗੇ ਤਰਾਸ਼ਨ ਵਾਲੇ ਹੱਥ 'ਚ ਦਿਓ ਤਾਂ ਇਹ ਦੁਨੀਆ ਦਾ ਕੋਹਿਨੂਰ ਬਣ ਜਾਂਦਾ ਹੈ ਪਰ ਜੇਕਰ ਉਹੀ ਹੀਰਾ ਜੇਕਰ ਕਿਸੇ ਅਜਿਹੇ ਵਿਅਕਤੀ ਦੇ ਹੱਥ ਲੱਗ ਜਾਵੇ, ਜੋ ਇਸ ਦੀ ਕਦਰ ਨਹੀਂ ਕਰਦਾ ਤਾਂ ਉਹ ਇਸ ਨੂੰ ਨਸ਼ਟ ਕਰ ਦਿੰਦਾ ਹੈ।"
ਉਨ੍ਹਾਂ ਦਾ ਇਹ ਬਿਆਨ ਕ੍ਰਿਕਟ ਜਗਤ 'ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਅਰਜੁਨ ਤੇਂਦੁਲਕਰ ਵਿੱਚ ਪ੍ਰਤਿਭਾ ਹੈ ਪਰ ਉਸ ਨੂੰ ਸਹੀ ਮਾਰਗਦਰਸ਼ਨ ਅਤੇ ਸਖ਼ਤ ਮਿਹਨਤ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੁਵਰਾਜ ਸਿੰਘ ਦੇ ਕਰੀਅਰ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਮਹਾਨ ਕ੍ਰਿਕਟਰ ਬਣਨ 'ਚ ਮਦਦ ਕੀਤੀ।

ਯੋਗਰਾਜ ਨੇ ਆਪਣੇ ਪੁੱਤ ਯੁਵਰਾਜ ਬਾਰੇ ਆਖੀ ਵੱਡੀ ਗੱਲ
ਯੋਗਰਾਜ ਨੇ ਦੱਸਿਆ, "ਯੁਵਰਾਜ ਇੱਕ ਸਮੇਂ ਮੈਨੂੰ ਨਫ਼ਰਤ ਕਰਦਾ ਸੀ। ਘਰ 'ਚ ਮੈਨੂੰ ਹਿਟਲਰ ਅਤੇ ਡਰੈਗਨ ਸਿੰਘ ਵਰਗੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ। ਮੇਰੇ ਰਿਸ਼ਤੇਦਾਰ ਵੀ ਮੇਰੇ ਤੋਂ ਦੂਰੀ ਬਣਾ ਕੇ ਰੱਖਦੇ ਸਨ ਅਤੇ ਕਹਿੰਦੇ ਸਨ ਕਿ ਮੈਨੂੰ ਪਿਤਾ ਨਹੀਂ ਬਣਨਾ ਚਾਹੀਦਾ ਸੀ ਪਰ ਅੱਜ ਉਹੀ ਲੋਕ ਮੇਰੀ ਤਾਰੀਫ਼ ਕਰਦੇ ਹਨ ਕਿਉਂਕਿ ਯੁਵਰਾਜ ਨੇ ਖੁਦ ਕਿਹਾ ਕਿ ਮੇਰੇ ਪਿਤਾ ਜੀ ਦੇ ਹੱਥਾਂ 'ਚ ਜਾਦੂ ਹੈ, ਜਿਸ ਨੇ ਮੈਨੂੰ ਬਣਾਇਆ ਹੈ।''

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਯੋਗਰਾਜ ਨੇ ਐੱਮ. ਐੱਸ. ਧੋਨੀ ਖ਼ਿਲਾਫ਼ ਬੋਲੇ ਤਿੱਖੇ ਬੋਲ 
ਇਸ ਤੋਂ ਇਲਾਵਾ ਯੋਗਰਾਜ ਸਿੰਘ ਨੇ ਇੰਟਰਵਿਊ ਦੌਰਾਨ ਮਹਿੰਦਰ ਸਿੰਘ ਧੋਨੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾ ਕਿਹਾ, "ਮੈਂ ਧੋਨੀ ਨੂੰ ਕਦੇ ਮਾਫ਼ ਨਹੀਂ ਕਰਾਂਗਾ। ਉਸ ਨੇ ਮੇਰੇ ਬੇਟੇ ਨਾਲ ਜੋ ਕੀਤਾ ਉਹ ਹੁਣ ਸਾਹਮਣੇ ਆ ਗਿਆ ਹੈ। ਉਹ ਇੱਕ ਮਹਾਨ ਕ੍ਰਿਕਟਰ ਹੋ ਸਕਦਾ ਹੈ ਪਰ ਜੋ ਉਸ ਨੇ ਮੇਰੇ ਬੇਟੇ ਨਾਲ ਕੀਤਾ, ਉਸ ਨੂੰ ਮੈਂ ਜ਼ਿੰਦਗੀ 'ਚ ਕਦੇ ਵੀ ਮਾਫ਼ ਨਹੀਂ ਕਰ ਸਕਦਾ।" ਇਹ ਬਿਆਨ ਸੁਣਦੇ ਹੀ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਕਿਉਂਕਿ ਧੋਨੀ ਅਤੇ ਯੁਵਰਾਜ ਸਿੰਘ ਕਿਸੇ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਮਹੱਤਵਪੂਰਨ ਮੈਂਬਰ ਸਨ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇਕੱਠੇ ਖੇਡ ਚੁੱਕੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News