ਅਭਿਆਸ ਅਤੇ ਲੋੜੀਂਦੇ ਆਰਾਮ ਤੋਂ ਬਿਨਾਂ ਭਾਰਤ ਦਾ ਸਾਹਮਣਾ ਮਜ਼ਬੂਤ ਚੀਨ ਨਾਲ

Monday, Sep 18, 2023 - 08:52 PM (IST)

ਹਾਂਗਜ਼ੂ, (ਭਾਸ਼ਾ)- ਆਖਰੀ ਪਲਾਂ 'ਚ ਟੀਮ ਦੀ ਚੋਣ ਕਾਰਨ ਭਾਰਤੀ ਫੁੱਟਬਾਲ ਟੀਮ ਮੰਗਲਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ ਗਰੁੱਪ ਮੈਚ ਵਿਚ ਬਿਨਾਂ ਅਭਿਆਸ ਸੈਸ਼ਨ ਅਤੇ ਲੋੜੀਂਦੇ ਆਰਾਮ ਦੇ ਮਜ਼ਬੂਤ ਚੀਨ ਨਾਲ ਭਿੜੇਗੀ। ਇੰਡੀਅਨ ਸੁਪਰ ਲੀਗ ਦੀਆਂ ਕੁਝ ਟੀਮਾਂ ਨੇ ਆਪਣੇ ਖਿਡਾਰੀਆਂ ਨੂੰ ਏਸ਼ੀਆਈ ਖੇਡਾਂ 'ਚ ਹਿੱਸਾ ਨਹੀਂ ਲੈਣ ਦਿੱਤਾ, ਜਿਸ ਕਾਰਨ ਭਾਰਤ ਨੇ ਸ਼ੁੱਕਰਵਾਰ ਨੂੰ ਜਲਦਬਾਜ਼ੀ 'ਚ ਫਾਈਨਲ ਟੀਮ ਦੀ ਚੋਣ ਕੀਤੀ। ਟੀਮ ਐਤਵਾਰ ਨੂੰ ਹੀ ਚੀਨ ਲਈ ਰਵਾਨਾ ਹੋਈ, ਜਿਸ ਕਾਰਨ ਖਿਡਾਰੀਆਂ ਨੂੰ ਅਭਿਆਸ ਸੈਸ਼ਨ 'ਚ ਇਕੱਠੇ ਖੇਡਣ ਦਾ ਮੌਕਾ ਨਹੀਂ ਮਿਲਿਆ। ਇੰਨਾ ਹੀ ਨਹੀਂ, 22 ਮੈਂਬਰੀ ਟੀਮ ਦੇ ਦੋ ਖਿਡਾਰੀ ਡਿਫੈਂਡਰ ਕੋਂਸਮ ਚਿੰਗਲੇਨਸਾਨਾ ਸਿੰਘ ਅਤੇ ਲਾਲਚੁੰਗਨੁੰਗਾ ਬਾਅਦ ਵਿਚ ਟੀਮ ਵਿਚ ਸ਼ਾਮਲ ਹੋਣਗੇ ਕਿਉਂਕਿ ਉਨ੍ਹਾਂ ਦਾ ਵੀਜ਼ਾ ਤਿਆਰ ਨਹੀਂ ਸੀ। ਇਹ ਦੋਵੇਂ ਮੰਗਲਵਾਰ ਨੂੰ ਚੀਨ ਦੇ ਖਿਲਾਫ ਹੋਣ ਵਾਲੇ ਮੈਚ ਲਈ ਉਪਲਬਧ ਨਹੀਂ ਹੋਣਗੇ, ਜੋ ਭਾਰਤ ਲਈ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ : ਵਿਸ਼ਵ ਕੱਪ 'ਚ ਭਾਰਤ ਸਭ ਤੋਂ ਖਤਰਨਾਕ ਟੀਮ ਸਾਬਤ ਹੋ ਸਕਦੀ ਹੈ : ਸ਼ੋਏਬ ਅਖ਼ਤਰ

ਇਸ ਤੋਂ ਇਲਾਵਾ ਭਾਰਤ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਐਤਵਾਰ ਨੂੰ ਕਿਹਾ ਕਿ ਤਜਰਬੇਕਾਰ ਡਿਫੈਂਡਰ ਸੰਦੇਸ਼ ਝਿੰਗਨ ਅਤੇ ਕ੍ਰਿਸ਼ਮਈ ਸਟ੍ਰਾਈਕਰ ਸੁਨੀਲ ਛੇਤਰੀ ਪਹਿਲੇ ਮੈਚ 'ਚ ਨਹੀਂ ਖੇਡਣਗੇ ਕਿਉਂਕਿ ਟੀਮ ਅਗਲੇ ਦੋ ਮੈਚਾਂ 'ਚ ਉਨ੍ਹਾਂ ਨੂੰ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ। ਸਟਿਮੈਕ ਦਾ ਫੈਸਲਾ ਸਮਝ ਵਿੱਚ ਆਉਂਦਾ ਹੈ ਕਿਉਂਕਿ ਭਾਰਤ ਕੋਲ ਬੰਗਲਾਦੇਸ਼ (21 ਸਤੰਬਰ) ਅਤੇ ਮਿਆਂਮਾਰ (24 ਸਤੰਬਰ) ਵਿਰੁੱਧ ਜਿੱਤਣ ਦੇ ਚੰਗੇ ਮੌਕੇ ਹੋਣਗੇ। ਚੀਨ ਦੀ ਟੀਮ ਕਾਫੀ ਮਜ਼ਬੂਤ ਹੈ ਅਤੇ ਭਾਰਤੀ ਟੀਮ ਬਿਨਾਂ ਅਭਿਆਸ ਅਤੇ ਆਰਾਮ ਦੇ ਇਸ ਮੈਚ 'ਚ ਉਤਰੇਗੀ। ਇਨ੍ਹਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਕੋਚ ਨੂੰ ਆਪਣੀ ਰਣਨੀਤੀ ਤਿਆਰ ਕਰਨੀ ਪਈ। ਟੀਮ ਦੀ ਚੋਣ 'ਚ ਦੇਰੀ ਕਾਰਨ ਉਸ ਨੂੰ ਹਵਾਈ ਅੱਡੇ 'ਤੇ ਅਤੇ ਜਹਾਜ਼ ਦੇ ਅੰਦਰ ਖਿਡਾਰੀਆਂ ਨੂੰ ਆਪਣੀ ਰਣਨੀਤੀ ਸਮਝਾਉਣੀ ਪਈ। ਚੀਨੀ ਟੀਮ ਨੂੰ ਘਰੇਲੂ ਹਾਲਾਤ ਦਾ ਫਾਇਦਾ ਵੀ ਮਿਲੇਗਾ। ਏਸ਼ੀਆਈ ਖੇਡਾਂ 'ਚ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਆਖਰੀ ਮੈਚ 2002 'ਚ ਕੋਰੀਆ ਦੇ ਬੁਸਾਨ 'ਚ ਖੇਡਿਆ ਗਿਆ ਸੀ, ਜਿਸ 'ਚ ਭਾਰਤ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਭਾਰਤ ਖਿਲਾਫ ਸੀਰੀਜ਼ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ, ਸਮਿਥ, ਮੈਕਸਵੈੱਲ ਅਤੇ ਸਟਾਰਕ ਦੀ ਵਾਪਸੀ

ਸਟਿਮੈਕ ਚੰਗੀ ਤਰ੍ਹਾਂ ਜਾਣਦਾ ਹੈ ਕਿ ਚੀਨ ਦੇ ਖਿਲਾਫ ਭਾਰਤ ਦੀ ਜਿੱਤ ਦੀ ਸੰਭਾਵਨਾ ਬਹੁਤ ਘੱਟ ਹੈ। ਉਸ ਨੇ ਕਿਹਾ, ''ਉਨ੍ਹਾਂ ਦੀ ਟੀਮ ਲੰਬੇ ਸਮੇਂ ਤੋਂ ਇਕੱਠੇ ਅਭਿਆਸ ਕਰ ਰਹੀ ਹੈ। ਉਨ੍ਹਾਂ ਨੇ ਇਸ ਸਾਲ ਮਾਰਚ ਤੋਂ ਲੈ ਕੇ ਹੁਣ ਤੱਕ ਮਜ਼ਬੂਤ ਟੀਮਾਂ ਦੇ ਖਿਲਾਫ ਚਾਰ ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਤਿੰਨ ਹਾਰੇ ਅਤੇ ਇਕ ਜਿੱਤਿਆ। ਇਸ ਲਈ ਇਹ ਮੈਚ ਸਾਡੇ ਲਈ ਸਖ਼ਤ ਹੋਵੇਗਾ ਕਿਉਂਕਿ ਚੀਨ ਨੇ ਇਸ ਟੀਮ 'ਤੇ ਸਖ਼ਤ ਮਿਹਨਤ ਕੀਤੀ ਹੈ। ਸਟੀਮੈਕ ਨੇ ਕਿਹਾ, “ਮੇਰੇ ਜਾਂ ਖਿਡਾਰੀਆਂ ਲਈ ਕੋਈ ਵੀ ਟੂਰਨਾਮੈਂਟ ਰਸਮੀ ਨਹੀਂ ਹੁੰਦਾ। ਅਸੀਂ ਗਰੁੱਪ ਪੜਾਅ ਤੋਂ ਤਰੱਕੀ ਕਰ ਸਕਦੇ ਹਾਂ ਪਰ ਇਸਦੇ ਲਈ ਸਾਨੂੰ ਕਿਸਮਤ ਦੀ ਵੀ ਲੋੜ ਹੋਵੇਗੀ। ਇੰਨਾ ਹੀ ਨਹੀਂ, ਇਸ ਦੇ ਲਈ ਸਾਡੇ ਖਿਡਾਰੀਆਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਵੀ ਦੇਣਾ ਹੋਵੇਗਾ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News