ਹਰਮਨਪ੍ਰੀਤ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾਇਆ

Thursday, Oct 25, 2018 - 12:48 PM (IST)

ਹਰਮਨਪ੍ਰੀਤ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾਇਆ

ਮਸਕਟ : ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਣ ਅਤੇ ਕੋਚ ਹਰਿੰਦਰ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਨੂੰ ਹੀਰੋ ਏਸ਼ੀਅਨ ਚੈਂਪਅਨਸ ਟਰਾਫੀ ਟੂਰਨਾਮੈਂਟ ਵਿਚ ਵੀਰਵਾਰ ਨੂੰ 4-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਸ ਤਰ੍ਹਾਂ ਆਪਣੀ ਲੀਗ ਮੁਹਿੰਮ 5 ਮੈਚਾਂ ਵਿਚ 4 ਜਿੱਤ, 1 ਡਰਾਅ ਅਤੇ 13 ਅੰਕਾ 'ਤੇ ਖਤਮ ਕੀਤੀ। ਕੋਰੀਆਈ ਟੀਮ ਇਸ ਹਾਰ ਦੇ ਨਾਲ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ।

PunjabKesari

ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਜਾਪਾਨ ਨੇ 1-1 ਡਰਾਅ ਖੇਡਿਆ। ਭਾਰਤ, ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਭਾਰਤ ਦੇ 13, ਮਲੇਸ਼ੀਆ ਦੇ 10, ਪਾਕਿਸਤਾਨ ਦੇ 7 ਅਤੇ ਜਾਪਾਨ ਦੇ 4, ਕੋਰੀਆ ਦਾ 3 ਅੰਕਰ ਹਨ। ਭਾਰਤ ਦਾ ਚੋਟੀ 'ਤੇ ਰਹਿਣਾ ਤੈਅ ਹੈ ਅਤੇ ਉਸਦਾ ਸੈਮੀਫਾਈਨਲ ਵਿਚ ਚੌਥੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਣਾ ਹੈ।

PunjabKesari

ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੇ ਅੱਧੇ ਸਮੇਂ ਤੱਕ 2-1 ਦੀ ਬੜ੍ਹਤ ਬਣਾ ਲਈ ਸੀ। ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ 5ਵੇਂ, 47ਵੇਂ ਅਤੇ 59ਵੇਂ ਮਿੰਟ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਹੈਟ੍ਰਿਕ ਪੂਰੀ ਕੀਤੀ। ਭਾਰਤ ਦਾ ਇਕ ਹੋਰ ਗੋਲ ਗਰਜੰਟ ਸਿੰਘ ਨੇ 10ਵੇਂ ਮਿੰਟ 'ਤੇ ਕੀਤਾ। ਕੋਰੀਆ ਦਾ ਇਕਲੌਤਾ ਗੋਲ ਕਪਤਾਨ ਸਿਊਂਗਿਲ ਲੀ ਨੇ 20ਵੇਂ ਮਿੰਟ 'ਤੇ ਕੀਤਾ।


Related News