ਈਦ ’ਤੇ ਭਾਰਤੀ ਕ੍ਰਿਕਟਰਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੰਤ ਨੇ ਲਿਖਿਆ-ਘਰ ’ਚ ਰਹਿ ਕੇ ਮਨਾਓ ਈਦ

Friday, May 14, 2021 - 05:51 PM (IST)

ਈਦ ’ਤੇ ਭਾਰਤੀ ਕ੍ਰਿਕਟਰਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੰਤ ਨੇ ਲਿਖਿਆ-ਘਰ ’ਚ ਰਹਿ ਕੇ ਮਨਾਓ ਈਦ

ਸਪੋਰਟਸ ਡੈਸਕ : ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਰੋਜ਼ਿਆਂ ਤੋਂ ਬਾਅਦ ਇਸਲਾਮ ਦੇ ਪੈਰੋਕਾਰਾਂ ਨੇ ਈਦ-ਉਲ-ਫਿਤਰ ਦੇ ਜਸ਼ਨ ਨਾਲ ਸ਼ੁਰੂਆਤ ਕੀਤੀ। ਤਿਉਹਾਰ ਆਮ ਤੌਰ ’ਤੇ ਸਾਊਦੀ ਅਰਬ, ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਮੱਕਾ ’ਚ ਰਹਿਣ ਵਾਲੇ ਦੇਸ਼ ’ਚ ਅੱਧਾ ਚੰਦਰਮਾ ਦੇਖਣ ਤੋਂ ਇਕ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸੇ ਦਰਮਿਆਨ ਈਦ ਮਨਾਉਣ ਲਈ ਦੇਸ਼ ਦੀਆਂ ਕਈ ਖੇਡ ਹਸਤੀਆਂ ਅੱਗੇ ਆਈਆਂ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਰਿਸ਼ਭ ਪੰਤ ਨੇ ਆਪਣੇ ਟਵਿਟਰ ਹੈਂਡਲ ਜ਼ਰੀਏ ਵੀਰਵਾਰ ਨੂੰ ਈਦ ਮੁਬਾਰਕ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹੋਰ ਵੱਡੇ ਕ੍ਰਿਕਟਰਾਂ ਨੇ ਵੀ ਈਦ ਦੀਆਂ ਮੁਬਾਰਕਾਂ ਦਿੱਤੀਆਂ।

 


author

Manoj

Content Editor

Related News