ਬ੍ਰਾਜ਼ੀਲ ਨੂੰ ਫਾਈਨਲ ਤੋਂ ਪਹਿਲਾਂ ਝਟਕਾ, ਵਿਲੀਅਨ ਬਾਹਰ

Thursday, Jul 04, 2019 - 05:14 PM (IST)

ਬ੍ਰਾਜ਼ੀਲ ਨੂੰ ਫਾਈਨਲ ਤੋਂ ਪਹਿਲਾਂ ਝਟਕਾ, ਵਿਲੀਅਨ ਬਾਹਰ

ਰੀਓ ਡੀ ਜੇਨੇਰੋ— ਮੇਜ਼ਬਾਨ ਬ੍ਰਾਜ਼ੀਲ ਨੂੰ ਕੋਪਾ ਅਮਰੀਕਾ ਫੁੱਟਬਾਲ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਜਦੋਂ ਟੀਮ ਦੇ ਵਿੰਗਰ ਵਿਲੀਅਨ ਪੈਰ 'ਚ ਸੱਟ ਕਾਰਨ ਐਤਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ 'ਚੋਂ ਬਾਹਰ ਹੋ ਗਏ। ਬ੍ਰਾਜ਼ੀਲ ਨੇ ਸੈਮੀਫਾਈਨਲ 'ਚ ਅਰਜਨਟੀਨਾ ਨੂੰ 2-0 ਨਾਲ ਹਰਾਇਆ ਸੀ। ਸੈਮੀਫਾਈਨਲ ਮੈਚ ਦੇ ਦੌਰਾਨ ਹੀ ਵਿਲੀਅਨ ਸੱਟ ਦਾ ਸ਼ਿਕਾਰ ਹੋ ਗਏ ਸਨ, ਇਸ ਦੇ ਬਾਵਜੂਦ ਉਹ ਮੈਦਾਨ 'ਤੇ ਖੇਡਦੇ ਰਹੇ। ਬ੍ਰਾਜ਼ੀਲ ਫੁੱਟਬਾਲ ਪਰਿਸੰਘ (ਸੀ.ਬੀ.ਐੱਫ.) ਦੇ ਬੁਲਾਰੇ ਮੁਤਾਬਕ ਬੁੱਧਵਾਰ ਨੂੰ ਹੋਏ ਸਕੈਨ 'ਚ ਵਿਲੀਅਨ ਦੇ ਸੱਜੇ ਪੈਰ 'ਚ ਹੈਮਸਟ੍ਰਿੰਗ ਦੀ ਪੁਸ਼ਟੀ ਹੋਈ ਹੈ। ਵਿਲੀਅਨ ਨੂੰ ਨੇਮਾਰ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਟੀਮ 'ਚ ਸ਼ਾਮਲ ਕੀਤਾ ਗਿਆ ਸੀ।


author

Tarsem Singh

Content Editor

Related News