ਵਿੰਡੀਜ਼ ਕੋਚ ਅਹੁਦੇ ਤੋਂ ਰਿਚਰਡ ਪਾਯਬਸ ਨੂੰ ਹਟਾਇਆ ਜਾ ਸਕਦੈ
Sunday, Apr 07, 2019 - 12:47 PM (IST)

ਬਾਰਬਾਡੋਸ— ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਇੰਗਲੈਂਡ ਵਿਰੁੱਧ ਟੈਸਟ ਲੜੀ ਜਿੱਤਣ ਦੇ ਸਿਰਫ ਤਿੰਨ ਮਹੀਨਿਆਂ ਬਾਅਦ ਹੀ ਮੁੱਖ ਕੋਚ ਰਿਚਰਡ ਪਾਯਬਸ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਕੋਚ ਰਿਚਰਡ ਦਾ ਕਰਾਰ ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਵੈਸਟਇੰਡੀਜ਼ ਦੌਰੇ ਤਕ ਚੱਲੇਗਾ ਪਰ ਵੈਸਟਇੰਡੀਜ਼ ਕ੍ਰਿਕਟ ਬੋਰਡ ਦੇ ਨਵੇਂ ਮੁਖੀ ਰਿਕੀ ਸਕੇਰਿਟ ਨੇ ਅਗਲੇ ਹਫਤੇ ਬੋਰਡ ਦੀ ਮੀਟਿੰਗ ਬੁਲਾਈ ਹੈ, ਜਿਸ ਵਿਚ ਕੋਚ 'ਤੇ ਚਰਚਾ ਕੀਤੀ ਜਾਵੇਗੀ।