ਆਇਰਲੈਂਡ ਵਿਰੁੱਧ ਵਿੰਡੀਜ਼ ਦੇ ਬੱਲੇਬਾਜ਼ ਕੈਂਪਬੇਲ ਤੇ ਹੋਪ ਨੇ ਖੇਡੀ ਧਮਾਕੇਦਾਰ ਪਾਰੀ
Monday, May 06, 2019 - 04:30 AM (IST)

ਜਲੰਧਰ— ਟੀ-20 ਧਮਾਕੇਦਾਰ ਬੱਲੇਬਾਜ਼ਾਂ ਨਾਲ ਸਜ਼ੀ ਵਿੰਡੀਜ਼ ਦੀ ਵਨ ਡੇ ਟੀਮ ਨੇ ਆਇਰਲੈਂਡ ਵਿਰੁੱਧ ਪਹਿਲੇ ਹੀ ਮੈਚ 'ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਡਬਲਿਨ ਦੇ ਮੈਦਾਨ 'ਤੇ ਖੇਡੇ ਗਏ ਪਹਿਲੇ ਵਨ ਡੇ 'ਚ ਵਿੰਡੀਜ਼ ਵਲੋਂ ਸਲਾਮੀ ਬੱਲੇਬਾਜ਼ ਜਾਨ ਕੈਂਪਬੇਲ ਤੇ ਸ਼ਾਈ ਹੋਪ ਨੇ ਪਹਿਲੇ ਹੀ ਵਿਕਟ ਦੇ ਲਈ 365 ਦੌੜਾਂ ਦੀ ਸਾਂਝੇਦਾਰੀ ਕਰ ਰਿਕਾਰਡ ਬਣਾਇਆ। ਕੈਂਪਬੇਲ (179) ਤੇ ਹੋਪ (170) ਸਿਰਫ 7 ਦੌੜਾਂ ਨਾਲ ਵਨ ਡੇ ਕ੍ਰਿਕਟ 'ਚ ਕਿਸੇ ਵੀ ਵਿਕਟ ਦੇ ਲਈ ਰਿਕਾਰਡ ਸਾਂਝੇਦਾਰੀ ਕਰਨ ਤੋਂ ਖੁੰਝ ਗਏ। ਦੋਵਾਂ ਦੀਆਂ ਵੱਡੀਆਂ ਪਾਰੀਆਂ ਦੀ ਬਦੌਲਤ ਵੈਸਟਇੰਡੀਜ਼ ਨੇ ਪਹਿਲੇ ਖੇਡਦੇ ਹੋਏ 3 ਵਿਕਟਾਂ 'ਤੇ 381 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
☘v🌴
— Windies Cricket (@windiescricket) May 5, 2019
WI finished on 381/3 (50.0 overs)#IREvWI #MenInMaroon #ItsOurGame pic.twitter.com/FitKb0LuEc
ਜ਼ਿਕਰਯੋਗ ਹੈ ਕਿ ਸਭ ਤੋਂ ਲੰਮੀ ਸਾਂਝੇਦਾਰੀ ਦਾ ਰਿਕਾਰਡ ਵੀ ਵੈਸਟਇੰਡੀਜ਼ ਦੇ ਨਾਂ 'ਤੇ ਹੈ। ਵੈਸਟਇੰਡੀਜ਼ ਦੇ ਹੀ ਕ੍ਰਿਸ ਗੇਲ ਤੇ ਮਾਰਲਨ ਸੈਮੁਅਲਸ ਨੇ 24 ਫਰਵਰੀ 2015 ਨੂੰ ਜ਼ਿੰਬਾਬਵੇ ਵਿਰੁੱਧ ਦੂਸਰੇ ਵਿਕਟ ਦੇ ਲਈ 372 ਦੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਫਖਰ ਜਮਾਂ ਤੇ ਇਮਾਮ ਉਲ ਹਕ ਨੇ ਆਪਣੇ ਨਾਂ ਪਹਿਲੇ ਵਿਕਟ ਦੀ ਸਾਂਝੇਦਾਰੀ ਦਾ ਰਿਕਾਰਡ ਸੀ। ਉਨ੍ਹਾਂ ਨੇ 20 ਜੁਲਾਈ 2018 ਨੂੰ ਜ਼ਿੰਬਾਬਵੇ ਵਿਰੁੱਧ 304 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਵਨ ਡੇ ਕ੍ਰਿਕਟ 'ਚ ਇਹ ਪਹਿਲੀ ਬਾਰ ਹੋਇਆ ਜਦੋਂ ਦੋਵੇਂ ਸਲਾਮੀ ਬੱਲੇਬਾਜ਼ਾਂ ਤੋਂ 150 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ।
☘v🌴
— Windies Cricket (@windiescricket) May 5, 2019
5th ODI 💯 - @shaidhope#IREvWI #MenInMaroon #ItsOurGame pic.twitter.com/eljpMaL3KL
ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਵੈਸਟਇੰਡੀਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ, ਜਿਸ 'ਚ ਕੈਂਪਬੇਲ ਨੇ 137 ਗੇਂਦਾਂ ਦੀ ਪਾਰੀ 'ਚ 15 ਚੌਕੇ ਕੇ 6 ਛੱਕੇ ਲਗਾਏ। ਹੋਪ ਨੇ 152 ਗੇਂਦਾਂ ਦੀ ਪਾਰੀ 'ਚ 22 ਚੌਕੇ ਤੇ 2 ਛੱਕੇ ਲਗਾਏ। ਇਹ ਸਾਂਝੇਦਾਰੀ ਬੈਰੀ ਮੈਕਕਾਰਟੀ (76 ਦੌੜਾਂ 'ਤੇ 2 ਵਿਕਟ) ਨੇ ਪਾਰੀ ਦੇ 47ਵੇਂ ਓਵਰ 'ਚ ਕੈਂਪਬੇਲ ਨੂੰ ਆਊਟ ਕਰ ਤੋੜੀ। ਇਸ ਓਵਰ 'ਚ 3 ਗੇਂਦਾਂ 'ਤੋਂ ਬਾਅਦ ਹੋਪ ਨੂੰ ਵੀ ਆਊਟ ਕਰ ਦਿੱਤਾ ਸੀ।