ਵਿੰਬਲਡਨ ਜੂਨੀਅਰ : ਜੀਲ ਦੇਸਾਈ ਤੀਜੇ ਦੌਰ ''ਚ, ਮਹਜ਼ ਜੈਨ ਬਾਹਰ
Tuesday, Jul 11, 2017 - 09:52 PM (IST)
ਲੰਡਨ— ਭਾਰਤ ਦੀ ਨੌਜਵਾਨ ਖਿਡਾਰੀ ਜੀਲ ਦੇਸਾਈ ਨੇ ਆਪਣੇ ਵਿਰੋਧੀ ਦੇ ਅੱਧੇ ਮੈਚ ਤੋਂ ਹੱਟ ਜਾਣ ਦੇ ਕਾਰਨ ਇੱਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਲੜਕੀਆਂ ਦੇ ਸਿੰਗਲ ਵਰਗ ਦੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ ਪਰ ਮਹਜ਼ ਜੈਨ ਨੂੰ ਦੂਜੇ ਦੌਰ 'ਚ ਹੀ ਬਾਹਰ ਦਾ ਰਸਤਾ ਦੇਖਣਾ ਪਿਆ।
15ਵਾਂ ਦਰਜਾ ਪ੍ਰਾਪਤ ਜੀਲ ਦੇਸਾਈ ਹੁਣ 5-7, 1-0 ਨਾਲ ਪਿੱਛੇ ਚੱਲ ਰਹੀ ਸੀ ਜਦੋਂ ਕਿ ਵਿਰੋਧੀ ਰੂਸ ਦੀ ਖਿਡਾਰੀ ਮਾਰਤਾ ਪੈਗਿਨਾ ਨੇ ਮੈਚ ਤੋਂ ਹੱਟ ਜਾਣ ਦਾ ਫੈਸਲਾ ਕੀਤਾ। ਦੇਸਾਈ ਨੂੰ ਕੁਆਰਟਰਫਾਈਨਲ 'ਚ ਪਹੁੰਚਣ ਲਈ ਅਮਰੀਕਾ ਦੀ ਸਿਖਰ ਦਰਜਾ ਪ੍ਰਾਪਤ ਕਾਇਲਾ ਡੇ ਅਤੇ ਜਰਮਨੀ ਦੀ ਗੁਲੇ ਨੀਮੀਰ ਦੇ ਵਿਚਾਲੇ ਹੋਣ ਵਾਲਾ ਮੈਚ ਦੀ ਜੇਤੂ ਨਾਲ ਭਿੜਨਾ ਹੋਵੇਗਾ। ਲੜਕੀਆਂ ਦੇ ਸਿੰਗਲ 'ਚ ਭਾਗ ਲੈ ਰਹੀ ਇਕ ਹੋਰ ਭਾਰਤੀ ਮਹਜ਼ ਜੈਨ ਹਾਲਾਂਕਿ ਦੂਜੇ ਦੌਰ 'ਚ ਅੱਗੇ ਨਹੀਂ ਵੱਧ ਸਕੀ। ਉਸ ਨੂੰ ਤੀਜਾ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਕਲੇਰੀ ਲਿਯੂ ਤੋਂ 2-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
