ਫੈਡਰਰ ਤੇ ਜੋਕੋਵਿਚ ਵਿਚਾਲੇ ਹੋਵੇਗਾ ਵਿੰਬਲਡਨ ਦਾ ਫਾਈਨਲ ਮੁਕਾਬਲਾ

Saturday, Jul 13, 2019 - 12:18 AM (IST)

ਫੈਡਰਰ ਤੇ ਜੋਕੋਵਿਚ ਵਿਚਾਲੇ ਹੋਵੇਗਾ ਵਿੰਬਲਡਨ ਦਾ ਫਾਈਨਲ ਮੁਕਾਬਲਾ

ਲੰਡਨ— ਚਾਰ ਵਾਰ ਦੇ ਚੈਂਪੀਅਨ ਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਨੂੰ ਇੱਥੇ ਚਾਰ ਸੈੱਟਾਂ ਤਕ ਚੱਲੇ ਸਖਤ ਮੁਕਾਬਲੇ 'ਚ ਰਾਬਰਟੋ ਬਾਤਿਸਤਾ ਆਗੁਤ ਦੀ ਚੁਣੌਤੀ 'ਤੇ 6-2, 4-6, 6-3, 6-2  ਨਾਲ  ਕਾਬੂ ਪਾਉਂਦਿਆਂ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ 6ਵੀਂ ਵਾਰ ਜਗ੍ਹਾ ਬਣਾ ਲਈ, ਜਿੱਥੇ ਉਸਦਾ ਖਿਤਾਬ ਲਈ ਮੁਕਾਬਲਾ ਗ੍ਰੈਂਡ ਸਲੈਮ ਖਿਤਾਬਾਂ ਦੇ ਬੇਤਾਜ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਹੋਵੇਗਾ, ਜਿਸ ਨੇ ਇਕ ਹੋਰ ਬਲਾਕਬਸਟਰ ਸੈਮੀਫਾਈਨਲ ਵਿਚ ਸਪੇਨ ਦੇ ਰਾਫੇਲ ਨਡਾਲ ਨੂੰ 7-6, 1-6, 6-3, 6-4 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ।  ਚੋਟੀ ਦਰਜਾ ਪ੍ਰਾਪਤ ਜੋਕੋਵਿਚ 2011, 2014, 2015 ਤੇ 2018 ਵਿਚ ਜੇਤੂ ਰਿਹਾ ਹੈ ਜਦਕਿ ਉਹ 2013 ਵਿਚ ਉਪ ਜੇਤੂ ਰਿਹਾ। ਜੋਕੋਵਿਚ ਪਿਛਲੇ ਚਾਰ ਗ੍ਰੈਂਡ ਸਲੈਮ ਖਿਤਾਬਾਂ ਵਿਚੋਂ 3 ਜਿੱਤ ਚੁੱਕਾ ਹੈ।


author

Gurdeep Singh

Content Editor

Related News