ਵਿੰਬਲਡਨ ਚੈਂਪੀਅਨ ਏਲੀਨਾ ਰਿਬਾਕੋਵਾ ਦੀ ਕੀਜ਼ ''ਤੇ ਸੰਘਰਸ਼ਪੂਰਨ ਜਿੱਤ

Tuesday, Oct 04, 2022 - 05:00 PM (IST)

ਵਿੰਬਲਡਨ ਚੈਂਪੀਅਨ ਏਲੀਨਾ ਰਿਬਾਕੋਵਾ ਦੀ ਕੀਜ਼ ''ਤੇ ਸੰਘਰਸ਼ਪੂਰਨ ਜਿੱਤ

ਓਸਟ੍ਰਾਵਾ : ਵਿੰਬਲਡਨ ਚੈਂਪੀਅਨ ਏਲੀਨਾ ਰਿਬਾਕੋਵਾ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਡੀਸਨ ਕੀਜ਼ ਨੂੰ ਹਰਾ ਕੇ ਏਜ਼ਲ ਓਪਨ ਟੈਨਿਸ ਟੂਰਨਾਮੈਂਟ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰਿਬਾਕੋਵਾ ਇਸ ਸਾਲ ਫਰੈਂਚ ਓਪਨ ਅਤੇ ਸਿਨਸਿਨਾਟੀ ਵਿੱਚ ਕੀਜ਼ ਤੋਂ ਹਾਰ ਗਈ ਸੀ ਪਰ ਇੱਥੇ ਉਹ 5-7, 6-3, 6-3 ਨਾਲ ਜਿੱਤਣ ਵਿੱਚ ਕਾਮਯਾਬ ਰਹੀ।

ਚੈੱਕ ਗਣਰਾਜ ਦੇ ਪੂਰਬੀ ਸ਼ਹਿਰ ਓਸਟ੍ਰਾਵਾ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਹੋਰ ਮੈਚਾਂ 'ਚ ਆਸਟ੍ਰੇਲੀਆ ਦੀ ਅਜਲਾ ਟੋਮਲਜਾਨੋਵਿਕ ਨੇ ਚੀਨ ਦੀ ਝਾਂਗ ਸ਼ੁਆਈ ਨੂੰ 6-3, 6-3 ਨਾਲ ਅਤੇ ਸਥਾਨਕ ਖਿਡਾਰਨ ਪੇਤਰਾ ਕਵਿਤੋਵਾ ਨੇ ਅਮਰੀਕਾ ਦੀ ਬਰਨਾਂਡਾ ਪੇਰਾ ਨੂੰ 6-3, 2-6 ਨਾਲ ਹਰਾਇਆ | ਇੱਕ ਹੋਰ ਮੈਚ ਵਿੱਚ ਰੂਸ ਦੀ ਏਕਾਤੇਰਿਨਾ ਅਲੈਗਜ਼ੈਂਡਰੋਵਾ ਨੇ ਸਾਬਕਾ ਨੰਬਰ ਇੱਕ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨੂੰ 6-4, 4-6, 6-2 ਨਾਲ ਹਰਾਇਆ।


author

Tarsem Singh

Content Editor

Related News