ਕੋਵਿਡ-19 : ਇਸ ਓਲੰਪਿਕ ਤਮਗਾ ਜੇਤੂ ਨੂੰ ਮਹਿੰਗਾ ਪਿਆ ਕਰਫਿਊ ਤੋੜਨਾ, ਜੇਲ ’ਚ ਕੱਟਣੀ ਪਈ ਰਾਤ

04/04/2020 2:01:57 PM

ਸਪੋਰਟਸ ਡੈਸਕ : ਦੁਨੀਆ ਭਰ ਦੇ ਖਿਡਾਰੀ ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹਨ ਉੱਥੇ ਹੀ ਮੈਰਾਥਨ ਦੇ ਸਾਬਕਾ ਵਰਲਡ ਰਿਕਾਰਡ ਧਾਰਕ ਕੀਨੀਆ ਦੇ ਵਿਲਸਨ ਕਿਪਸਾਂਗ ਖੁਦ ਹੀ ਸਰਕਾਰਨੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ, ਜਦਕਿ ਉਹ ਇਕ ਪੁਲਸ ਅਫਸਰ ਵੀ ਹਨ। ਵਿਲਸਨ ਨੂੰ ਲਾਕਡਾਊਨ ਦੀ ਉਲੰਘਣਾ ਵਿਚ ਇਕ ਰਾਤ ਜੇਲ ਵਿਚ ਗੁਜ਼ਾਰਨੀ ਪਈ। ਪੁਲਸ ਨੇ ਉਸ ਨੂੰ ਰਾਤ ਵਿਚ ਕਰਫਿਊ ਦੌਰਾਨ ਸ਼ਰਾਬ ਪੀਣ ਅਤੇ ਗਰੁਪ ਵਿਚ ਪੂਲ ਖੇਡਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ। ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਉਸ ਨੂੰ ਦੋਸ਼ੀ ਮੰਨਦਿਆਂ ਜਮਾਨਤ ’ਤੇ ਬਰੀ ਕਰ ਦਿੱਤਾ ਗਿਆ। 

PunjabKesari

ਵਿਲਸਨ ਨੇ 2013 ਬਰਲਿਨ ਮੈਰਾਥਨ ਰਿਕਾਰਡ ਦੇ ਨਾਲ ਜਿੱਤੀ ਸੀ। ਲੰਡਨ ਓਲੰਪਿਕ 2012 ਦੇ ਕਾਂਸੀ ਤਮਗਾ ਜੇਤੂ ਵਿਲਸਨ ਨੂੰ ਡੋਪਿੰਗ ਕਾਰਨ ਮੌਜੂਦਾ ਸਮੇਂ ਵਿਚ ਵਰਲਡ ਇੰਟੀਗ੍ਰਿਟੀ ਐਂਟੀ ਡੋਪਿੰਗ ਯੂਨਿਟ ਨੇ ਅਸਥਾਈ ਤੌਰ ’ਤੇ ਬੈਨ ਕੀਤਾ ਹੋਇਆਹੈ। 

12 ਐਥਲੀਟ ਵੀ ਹੋ ਚੁੱਕੇ ਹਨ ਗ੍ਰਿਫਤਾਰ
ਇਸ ਹਫਤੇ ਦੀ ਸ਼ੁਰੂਆਤ ਵਿਚ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿਚ ਪੁਲਸ ਨੇ 12 ਐਥਲੀਟਾਂ ਨੂੰ ਹਿਰਾਸਤ ਵਿਚ ਲਿਆ ਸੀ। ਇਙ ਸਾਰੇ ਖਤਰਨਾਕ ਕੋਵਿਡ-19 ਮਹਾਮਾਰੀ ਵਿਚਾਲੇ ਇਕੱਠੇ ਹੋ ਕੇ ਟ੍ਰੇਨਿੰਗ ਕਰ ਰਹੇ ਸੀ। ਇਸ ਤੋਂ ਬਾਅਦਚ ਕੈਂਪ ਨੂੰ ਬੰਦ ਕਰ ਦਿੱਤਾ ਗਿਆ। ਕੀਨੀਆ ਸਰਕਾਰ ਨੇ ਇੱਕਠੇ ਜਾਂ ਗਰੁਪ ਬਣਾਉਣ ’ਤੇ ਪਾਬੰਦੀ ਲਗਾਈ ਹੋਈ ਹੈ।


Ranjit

Content Editor

Related News