ਮੈਚ ਜਿੱਤ ਕੇ ਬੋਲੇ ਵਿਲੀਅਮਸਨ- ਇਹ ਖਿਡਾਰੀ ਹੈ SRH ਦਾ ਬੋਨਸ ਹਥਿਆਰ

Wednesday, May 18, 2022 - 01:25 PM (IST)

ਮੈਚ ਜਿੱਤ ਕੇ ਬੋਲੇ ਵਿਲੀਅਮਸਨ- ਇਹ ਖਿਡਾਰੀ ਹੈ SRH ਦਾ ਬੋਨਸ ਹਥਿਆਰ

ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਆਪਣੀ ਟੀਮ ਦਾ ਬੋਨਸ ਹਥਿਆਰ ਕਿਹਾ ਹੈ, ਹਾਲਾਂਕਿ ਇਹ ਪ੍ਰਤਿਭਾਸ਼ਾਲੀ ਯੁਵਾ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਮੌਜੂਦਾ ਸੀਜ਼ਨ 'ਚ ਕਈ ਵਾਰ ਮਹਿੰਗਾ ਵੀ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ : ਡੈੱਫ ਓਲੰਪਿਕ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਕਰਨਗੇ PM ਮੋਦੀ

ਉਮਰਾਨ ਪਹਿਲੇ ਦੇ ਮੈਚਾਂ 'ਚ ਮਹਿੰਗੇ ਸਾਬਤ ਹੋਣ ਦੇ ਬਾਅਦ ਸ਼ਾਨਦਾਰ ਫ਼ਾਰਮ 'ਚ ਆਏ ਤੇ ਤਿੰਨ ਓਵਰ 'ਚ 23 ਦੌੜਾਂ ਦੇ ਕੇ ਤਿੰਨ ਵਿਕਟ ਝਟਕ ਦਿੱਤੇ ਸਨਰਾਈਜ਼ਰਜ਼ ਨੇ ਮੰਗਲਵਾਰ ਦੀ ਰਾਤ ਵਾਨਖੇੜੇ ਸਟੇਡੀਅਮ 'ਚ ਆਪਣੇ ਲੀਗ ਮੈਚ 'ਚ ਮੁੰਬਈ ਇੰਡੀਅਜ਼ ਦੇ 193 'ਤੇ ਰੋਕ ਦਿੱਤਾ। ਤੇਜ਼ ਗੇਂਦਬਾਜ਼ ਨੇ ਹਾਲ ਹੀ 'ਚ ਸਭ ਤੋਂ ਤੇਜ਼ ਡਿਲੀਵਰੀ 157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕੀਤੀ ਸੀ ਤੇ ਚੰਗੀ ਤਰ੍ਹਾਂ ਕ੍ਰੀਜ਼ 'ਤੇ ਡਟੇ ਮੁੰਬਈ ਦੇ ਓਪਨਰ ਈਸ਼ਾਨ ਕਿਸ਼ਨ, ਡੈਨੀਅਲ ਸੈਮਸ ਤੇ ਪ੍ਰਤਿਭਾਸ਼ਾਲੀ ਤਿਲਕ ਵਰਮਾ ਨੂੰ ਆਊਟ ਕੀਤਾ।

ਇਹ ਵੀ ਪੜ੍ਹੋ : MI vs SRH : ਹੈਦਰਾਬਾਦ ਨੇ ਮੁੰਬਈ ਨੂੰ 3 ਦੌੜਾਂ ਨਾਲ ਹਰਾਇਆ

ਵਿਲੀਅਮਸਨ ਨੇ ਕਿਹਾ ਕਿ ਮੁੰਬਈ ਦੇ ਖ਼ਿਲਾਫ ਸਨਰਾਈਜ਼ਰਜ਼ ਦੀ ਤਿੰਨ ਦੌੜਾਂ ਦੀ ਜਿੱਤ 'ਚ ਉਮਰਾਨ ਦਾ ਯੋਗਦਾਨ ਸ਼ਾਨਦਾਰ ਸੀ। ਉਹ (ਉਮਰਾਨ) ਹਮੇਸ਼ਾ ਤੇਜ਼ ਗੇਂਦਬਾਜ਼ੀ ਕਰਦਾ ਹੈ, ਜੋ ਕਿ ਸਾਡੀ ਟੀਮ ਲਈ ਇਕ ਅਸਲ ਤਾਕਤ ਤੇ ਬੋਨਸ ਹਥਿਆਰ ਹੈ। ਉਹ ਅਜੇ ਵੀ ਕਾਫ਼ੀ ਘੱਟ ਉਮਰ ਦਾ ਹੈ, ਪਰ ਸਪੱਸ਼ਟ ਤੌਰ 'ਤੇ ਉਸ ਕੋਲ ਇਕ ਸ਼ਾਨਦਾਰ ਕੌਸ਼ਲ ਹੈ। ਉਹ ਮੈਚ ਦਾ ਪਾਸਾ ਪਲਟ ਸਕਦਾ ਹੈ। ਅਸੀਂ ਦੇਖਿਆ ਕਿ (ਮੁੰਬਈ ਦੇ ਖ਼ਿਲਾਫ਼) ਉਸ ਦਾ ਯੋਗਦਾਨ ਸ਼ਾਨਦਾਰ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News