ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡੇਣਗੇ ਕੇਨ ਵਿਲੀਅਮਸਨ

Tuesday, Feb 08, 2022 - 11:57 AM (IST)

ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡੇਣਗੇ ਕੇਨ ਵਿਲੀਅਮਸਨ

ਵੇਲਿੰਗਟਨ (ਭਾਸ਼ਾ) : ਕਪਤਾਨ ਕੇਨ ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ 2 ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਸੱਟ ਅਪਰੇਸ਼ਨ ਨਾਲ ਠੀਕ ਨਹੀਂ ਹੋ ਸਕੀ। ਇਸ ਕਾਰਨ ਉਹ ਬੰਗਲਾਦੇਸ਼ ਖ਼ਿਲਾਫ਼ ਵੀ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਆਖਰੀ ਵਾਰ ਨਵੰਬਰ ਵਿਚ ਭਾਰਤ ਖ਼ਿਲਾਫ਼ ਟੈਸਟ ਮੈਚ ਖੇਡਿਆ ਸੀ।

ਇਹ ਵੀ ਪੜ੍ਹੋ: ਗਲਵਾਨ ਘਾਟੀ ਸੰਘਰਸ਼ ’ਚ ਸ਼ਾਮਲ ਫੌਜੀ ਨੂੰ ਮਸ਼ਾਲਵਾਹਕ ਬਣਾਉਣ ਦਾ ਮਾਮਲਾ, ਚੀਨ ਨੇ ਦਿੱਤੀ ਸਫ਼ਾਈ

ਕੋਚ ਗੈਰੀ ਸਟੀਡ ਨੇ ਬੱਲੇਬਾਜ਼ ਹਾਮਿਸ਼ ਰਦਰਫੋਰਡ ਅਤੇ ਹਰਫ਼ਨਮੌਲਾ ਕੋਲਿਨ ਡੀ ਗ੍ਰੈਂਡਹੋਮੇ ਦੇ ਨਾਲ 2 ਨਵੇਂ ਖਿਡਾਰੀਆਂ, ਵਿਕਟਕੀਪਰ ਕੈਮ ਫਲੈਚਰ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਨੂੰ ਸ਼ਾਮਲ ਕੀਤਾ ਹੈ। ਰਦਰਫੋਰਡ ਨੇ ਆਖ਼ਰੀ ਵਾਰ 2015 ਵਿਚ ਟੈਸਟ ਖੇਡਿਆ ਸੀ। ਤੇਜ਼ ਗੇਂਦਬਾਜ਼ ਟਰੇਂਟ ਬੋਲਟ ਤੀਜੇ ਬੱਚੇ ਦੇ ਜਨਮ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕਣਗੇ। ਪਹਿਲਾ ਟੈਸਟ 17 ਫਰਵਰੀ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਜਦੋਂ ਲਤਾ ਜੀ ਨੇ ਪਾਕਿ ਖ਼ਿਲਾਫ਼ ਭਾਰਤੀ ਟੀਮ ਦੀ ਜਿੱਤ ਲਈ ਰੱਖਿਆ ਸੀ 'ਨਿਰਜਲ ਵਰਤ'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News