ਵਿਲੀਅਮਸਨ ਬਣੇ ਨਿਊਜ਼ੀਲੈਂਡ ਦੇ ''ਪਲੇਅਰ ਆਫ ਦਿ ਯੀਅਰ''

03/21/2019 8:47:24 PM

ਆਕਲੈਂਡ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਨਿਊਜ਼ੀਲੈਂਡ ਕ੍ਰਿਕਟ ਐਵਾਰਡ 'ਚ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਐਲਾਨ ਕੀਤਾ ਗਿਆ ਹੈ। ਵੀਰਵਾਰ ਨੂੰ ਆਯੋਜਿਤ ਨਿਊਜ਼ੀਲੈਂਡ ਕ੍ਰਿਕਟ ਐਵਾਰਡ ਸਮਾਰੋਹ 'ਚ ਵਿਲੀਅਮਸਨ, ਰਾਸ ਟੇਲਰ, ਟ੍ਰੇਂਟ ਬੋਲਟ ਤੇ ਕਾਲਿਨ ਮੁਨਰੋ ਨੇ ਵੱਡੇ ਪੁਰਸਕਾਰ ਜਿੱਤੇ। ਸਮਾਰੋਹ ਦੀ ਸ਼ੁਰੂਆਤ ਪਿਛਲੇ ਹਫਤੇ ਕ੍ਰਾਈਸਟਚਰਚ 'ਚ ਅੱਤਵਾਦੀ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਜਲੀ ਦੇਣ ਦੇ ਨਾਲ ਹੋਈ। ਇਸ ਹਮਲੇ 'ਚ 40 ਲੋਕ ਮਾਰੇ ਗਏ ਸਨ। 3 ਫਾਰਮੈੱਟ 'ਚ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੂੰ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਲਈ ਸਰ ਰਿਚਰਡ ਹੇਡਲੀ ਤਮਗਾ ਮਿਲਿਆ। ਉਨ੍ਹਾਂ ਨੇ ਨਾਲ ਹੀ 'ਟੈਸਟ ਪਲੇਅਰ ਆਫ ਦਿ ਯੀਅਰ' ਦਾ ਪੁਰਸਕਾਰ ਵੀ ਮਿਲਿਆ।

PunjabKesari
ਵਿਲੀਅਮਸਨ ਨੇ ਪੁਰਸਕਾਰ ਦੇ ਪੀਰੀਅਡ ਦੌਰਾਨ 801 ਦੌੜਾਂ ਬਣਾਈਆਂ। ਟੇਲਰ ਨੂੰ ਸਾਲ ਦੇ ਸਰਵਸ੍ਰੇਸ਼ਠ ਵਨ ਡੇ ਖਿਡਾਰੀ ਤੇ ਮੁਨਰੋ ਦਾ ਸਾਲ ਦੇ ਸਰਵਸ੍ਰੇਸ਼ਠ ਟੀ-20 ਖਿਡਾਰੀ ਦਾ ਪੁਰਸਕਾਰ ਮਿਲਿਆ। ਬੋਲਟ ਨੂੰ ਸ਼ਾਨਦਾਰ ਪਹਿਲੀ ਕਲਾਸ ਗੇਂਦਬਾਜ਼ੀ ਦੇ ਲਈ ਵਿੰਡਸਰ ਕੱਪ ਦਿੱਤਾ ਗਿਆ। ਮਹਿਲਾ ਕ੍ਰਿਕਟ 'ਚ ਆਲਰਾਊਂਡਰ ਐਮੇਲੀਆ ਕੇਰ ਨੂੰ 415 ਦੌੜਾਂ ਦੀ ਬਦੌਲਤ ਸਾਲ ਦੀ ਸਰਵਸ੍ਰੇਸ਼ਠ ਵਨ ਡੇ ਖਿਡਾਰਨ ਦਾ ਪੁਰਸਕਾਰ ਮਿਲਿਆ। ਉਨ੍ਹਾਂ ਨੇ ਪਿਛਲੇ ਸਾਲ ਜੂਨ 'ਚ ਡਬਲਿਨ 'ਚ ਆਇਰਲੈਂਡ ਦੇ ਵਿਰੁੱਧ ਜੇਤੂ 232 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ ਤੇ 17 ਦੌੜਾਂ 'ਤੇ 5 ਵਿਕਟਾਂ ਵੀ ਹਾਸਲ ਕੀਤੀਆਂ ਸਨ।


Gurdeep Singh

Content Editor

Related News