ਕੋਹਲੀ ਦੀ ਨੰਬਰ 1 ਰੈਂਕਿੰਗ ਲਈ ਖਤਰਾ ਬਣੇ ਵਿਲੀਅਮਸਨ

Tuesday, Mar 05, 2019 - 05:11 AM (IST)

ਕੋਹਲੀ ਦੀ ਨੰਬਰ 1 ਰੈਂਕਿੰਗ ਲਈ ਖਤਰਾ ਬਣੇ ਵਿਲੀਅਮਸਨ

ਦੁਬਈ— ਵਿਰਾਟ ਕੋਹਲੀ ਦੀ ਟੈਸਟ ਕ੍ਰਿਕਟ 'ਚ ਨੰਬਰ ਇਕ ਬੱਲੇਬਾਜ਼ੀ ਰੈਂਕਿੰਗ 'ਤੇ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਉਸਦੇ ਬਹੁਤ ਨੇੜੇ ਪਹੁੰਚ ਗਏ ਹਨ ਤੇ ਬੰਗਲਾਦੇਸ਼ ਵਿਰੁੱਧ ਬਾਕੀ ਦੇ 2 ਮੈਚਾਂ 'ਚ ਵਧੀਆ ਪ੍ਰਦਰਸ਼ਨ ਜਾਰੀ ਰੱਖਣ 'ਤੇ ਉਹ ਭਾਰਤੀ ਕਪਤਾਨ ਨੂੰ ਚੋਟੀ ਦੇ ਸਥਾਨ 'ਤੋਂ ਹਟਾ ਸਕਦੇ ਹਨ। ਵਿਲੀਅਮਸਨ ਨੇ ਬੰਗਲਾਦੇਸ਼ ਵਿਰੁੱਧ ਹੈਮਿਲਟਨ 'ਚ ਖੇਡੇ ਗਏ ਪਹਿਲੇ ਮੈਚ 'ਚ ਜੇਤੂ 200 ਦੌੜਾਂ ਬਣਾਈਆਂ ਸਨ, ਜਿਸ 'ਚ ਉਸ ਨੂੰ 18 ਰੇਂਟਿੰਗ ਅੰਕਾਂ ਦਾ ਫਾਇਦਾ ਹੋਇਆ ਹੈ। ਵਿਲੀਅਮਸਨ ਦੇ ਹੁਣ 915 ਅੰਕ ਹੋ ਗਏ ਹਨ ਤੇ ਉਹ ਕੋਹਲੀ (922 ਅੰਕ) ਤੋਂ ਕੇਵਲ 7 ਅੰਕ ਪਿੱਛੇ ਹਨ। ਵਿਲੀਅਮਸਨ ਨੇ ਹੁਣ 2 ਮੈਚ ਖੇਡਣੇ ਹਨ ਤੇ ਉਸ ਕੋਲ ਕੋਹਲੀ ਤੋਂ ਅੱਗੇ ਨਿਕਲਣ ਦਾ ਮੌਕਾ ਹੈ। ਦੂਜੇ ਪਾਸੇ ਕੋਹਲੀ ਨੇ ਲਗਭਗ 5 ਮਹੀਨੇ ਤੱਕ ਕੋਈ ਟੈਸਟ ਮੈਚ ਨਹੀਂ ਖੇਡਣਾ ਹੈ। ਕੋਹਲੀ ਹੁਣ ਟੈਸਟ ਤੋਂ ਇਲਾਵਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਵੀ ਇਕ ਨੰਬਰ ਬੱਲੇਬਾਜ਼ ਹੈ।
ਵਿਲੀਅਮਸਨ ਨੇ ਆਪਣੇ ਕਰੀਅਰ ਦੀ ਸਭ ਤੋਂ ਜ਼ਿਆਦਾ ਰੇਂਟਿੰਗ ਹਾਸਲ ਕੀਤੀ। ਇਹ ਨਿਊਜ਼ੀਲੈਂਡ ਦੇ ਕਿਸੇ ਵੀ ਕ੍ਰਿਕਟਰ ਦਾ ਸਭ ਤੋਂ ਜ਼ਿਆਦਾ ਰੇਂਟਿੰਗ ਵੀ ਹੈ। ਉਸ ਤੋਂ ਪਹਿਲਾਂ ਕੇਵਲ ਰਿਚਰਡ ਹੈਡਲੀ (909 ਅੰਕ) ਹੀ ਗੇਂਦਬਾਜ਼ੀ 'ਚ 900 ਦੀ ਸੰਖਿਆ ਤੋਂ ਪਾਰ ਪਹੁੰਚੇ ਸਨ। ਕੋਹਲੀ ਤੇ ਵਿਲੀਅਮਸਨ ਤੋਂ ਬਾਅਦ ਭਾਰਤੀ ਦੌੜਾਂ ਮਸ਼ੀਨ ਚੇਤੇਸ਼ਵਰ ਪੁਜਾਰਾ (881 ਅੰਕ) ਪਹਿਲੇ ਦੀ ਤਰ੍ਹਾਂ ਤੀਜੇ ਸਥਾਨ 'ਤੇ ਬਣੇ ਹੋਏ ਹਨ।  ਅੰਜਿਕਿਆ ਰਹਾਣੇ ਵੀ ਚੋਟੀ 20 'ਚ ਸ਼ਾਮਲ ਹੋ ਗਏ ਹਨ। ਇਸ ਤਰ੍ਹਾਂ ਨਾਲ ਭਾਰਤ ਦੇ 4 ਬੱਲੇਬਾਜ਼ ਹੁਣ ਚੋਟੀ 20 'ਚ ਪਹੁੰਚ ਗਏ ਹਨ। ਰਿਸ਼ਭ ਪੰਤ 14ਵੇਂ ਸਥਾਨ 'ਤੇ ਬਣੇ ਹੋਏ ਹਨ।
ਗੇਂਦਬਾਜ਼ੀ ਰੈਂਕਿੰਗ 'ਚ ਚੋਟੀ 5 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਰਤ ਦੇ 3 ਗੇਂਦਬਾਜ਼ ਰਵਿੰਦਰ ਜਡੇਜਾ 5ਵੇਂ, ਰਵੀਚੰਦਰਨ ਅਸ਼ਵਿਨ 10ਵੇਂ ਤੇ ਜਸਪ੍ਰੀਤ ਬੁਮਰਾਹ 16ਵੇਂ ਦੇ ਚੋਟੀ 20 'ਚ ਸ਼ਾਮਲ ਹੈ। ਮੁਹੰਮਦ ਸ਼ਮੀ 21 ਵੇਂ ਸਥਾਨ 'ਤੇ ਹੈ ਤੇ ਉਹ 20 ਗੇਂਦਬਾਜ਼ਾਂ 'ਚ ਸ਼ਾਮਲ ਹੋਣ ਦੇ ਕਰੀਬ ਹੈ। 


author

Gurdeep Singh

Content Editor

Related News