ਵਿਸ਼ਵ ਟੀਮ ਟੈਨਿਸ ਮੁਕਾਬਲੇ ''ਚ 15ਵੀਂ ਵਾਰ ਹਿੱਸਾ ਲਵੇਗੀ ਵੀਨਸ ਵਿਲੀਅਮਸ

06/26/2020 9:37:04 PM

ਵਾਸ਼ਿੰਗਟਨ- ਵੀਨਸ ਵਿਲੀਅਮਸ ਪੱਛਮੀ ਵਰਜੀਨੀਆ 'ਚ 12 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਟੀਮ ਟੈਨਿਸ ਮੁਕਾਬਲੇ 'ਚ ਹਿੱਸਾ ਲਵੇਗੀ। ਇੱਥੇ 15ਵਾਂ ਮੌਕਾ ਹੋਵੇਗਾ ਜਦਕਿ ਵਿਸ਼ਵ ਦੀ ਇਹ ਸਾਬਕਾ ਨੰਬਰ ਇਕ ਖਿਡਾਰੀ ਇਸ ਟੂਰਨਾਮੈਂਟ 'ਚ ਖੇਡੇਗੀ। ਵੀਨਸ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀ 9 ਟੀਮਾਂ 'ਚੋਂ ਵਾਸ਼ਿੰਗਟਨ ਕੈਸਟਲਸ ਦੀ ਨੁਮਾਇੰਦਗੀ ਕਰੇਗੀ। ਇਹ ਟੂਰਨਾਮੈਂਟ ਤਿੰਨ ਹਫਤੇ ਤੱਕ ਚੱਲੇਗਾ।
ਇਸ ਮੁਕਾਬਲੇ ਦੇ ਮੈਚ ਆਮ ਤੌਰ 'ਤੇ ਦੇਸ਼ ਦੇ ਵੱਖ-ਵੱਖ ਥਾਵਾਂ 'ਚ ਖੇਡੇ ਜਾਂਦੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਆਯੋਜਕਾਂ ਨੇ ਇਸ ਵਾਰ ਇਸਦਾ ਆਯੋਜਨ ਇਕ ਸਥਾਨ 'ਤੇ ਕਰਨ ਦਾ ਫੈਸਲਾ ਕੀਤਾ ਹੈ। ਵੀਨਸ ਨੇ ਆਪਣੇ ਕਰੀਅਰ 'ਚ 7 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ, ਜਿਨ੍ਹਾਂ 'ਚ ਪੰਜ ਵਿੰਬਲਡਨ ਤੇ 2 ਯੂ. ਐੱਸ. ਓਪਨ ਦੇ ਖਿਤਾਬ ਸ਼ਾਮਲ ਹਨ। ਉਨ੍ਹਾਂ ਨੇ ਆਪਣੀ ਛੋਟੀ ਭੈਣ ਸੇਰੇਨਾ ਦੇ ਨਾਲ ਮਿਲ ਕੇ 14 ਮਹਿਲਾ ਡਬਲਜ਼ ਗ੍ਰੈਂਡ ਸਲੈਮ ਖਿਤਾਬ ਵੀ ਜਿੱਤੇ ਹਨ। ਵਿਸ਼ਵ ਟੀਮ ਟੈਨਿਸ ਦੇ ਆਊਟਡੋਰ ਕੋਰਟ 'ਤੇ ਖੇਡੇ ਜਾਣ ਵਾਲੇ ਹਰੇਕ ਮੈਚ 'ਚ 500 ਦਰਸ਼ਕਾਂ ਨੂੰ ਆਉਣ ਦੀ ਆਗਿਆ ਹੋਵੇਗੀ। ਇੰਡੋਰ ਕੋਰਟ 'ਚ ਕੇਵਲ 200 ਦਰਸ਼ਕਾਂ ਤੇ 50 ਕਰਮਚਾਰੀਆਂ ਨੂੰ ਹੀ ਆਉਣ ਦੀ ਆਗਿਆ ਮਿਲੇਗੀ।


Gurdeep Singh

Content Editor

Related News