ਕੀ ਮੁੰਬਈ ਖ਼ਿਲਾਫ਼ ਮੁਕਾਬਲੇ ''ਚ ਵੀ ਨਹੀਂ ਖੇਡ ਸਕਣਗੇ ਸ਼ਿਖਰ ਧਵਨ? ਪੰਜਾਬ ਦੇ ਕੋਚ ਨੇ ਸਾਫ਼ ਕੀਤੀ ਸਥਿਤੀ
Friday, Apr 21, 2023 - 01:14 AM (IST)
ਮੋਹਾਲੀ (ਪੀ. ਟੀ. ਆਈ.) : ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਟ੍ਰੇਵਰ ਗੋਂਸਾਲਵੇਸ ਨੇ ਕਿਹਾ ਹੈ ਕਿ ਨਿਯਮਤ ਕਪਤਾਨ ਸ਼ਿਖਰ ਧਵਨ ਦਾ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ਼ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ 'ਚ ਉਪਲਬਧਤਾ ਲਈ ਦੋ ਤੋਂ ਤਿੰਨ ਦਿਨ ਹੋਰ ਇੰਤਜ਼ਾਰ ਕਰਨਾ ਹੋਵੇਗਾ, ਜਿਸ ਕਾਰਨ ਉਨ੍ਹਾਂ ਦਾ ਖੇਡਣਾ ਸ਼ੱਕੀ ਹੈ। ਧਵਨ ਨੂੰ 13 ਅਪ੍ਰੈਲ ਨੂੰ ਇੱਥੇ ਗੁਜਰਾਤ ਟਾਇਟਨਸ ਦੇ ਖਿਲਾਫ਼ ਮੈਚ ਦੌਰਾਨ ਮੋਢੇ 'ਤੇ ਸੱਟ ਲੱਗ ਗਈ ਸੀ। ਉਸ ਨੇ ਹੁਣ ਤੱਕ ਚਾਰ ਮੈਚਾਂ ਵਿੱਚ 116.50 ਦੀ ਔਸਤ ਨਾਲ 233 ਦੌੜਾਂ ਬਣਾਈਆਂ ਹਨ। ਧਵਨ ਦੀ ਸੱਟ ਬਾਰੇ ਪੁੱਛੇ ਜਾਣ 'ਤੇ ਗੋਨਸਾਲਵੇਸ ਨੇ ਮੀਡੀਆ ਨੂੰ ਕਿਹਾ, "ਇਸ ਨੂੰ ਲਗਭਗ 2-3 ਦਿਨ ਹੋਰ ਲੱਗਣਗੇ।"
ਪੰਜਾਬ ਕਿੰਗਜ਼ ਨੂੰ ਵੀਰਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 24 ਦੌੜਾਂ ਨਾਲ ਹਰਾਇਆ।
ਮੈਚ ਦੇ ਬਾਰੇ 'ਚ ਗੋਨਸਾਲਵੇਸ ਨੇ ਕਿਹਾ, ''ਇਹ ਬੱਲੇਬਾਜ਼ੀ ਕਰਨ ਲਈ ਵਧੀਆ ਵਿਕਟ ਸੀ। ਅਸੀਂ ਉਨ੍ਹਾਂ ਨੂੰ ਚੰਗੇ ਸਕੋਰ 'ਤੇ ਰੋਕ ਦਿੱਤਾ ਪਰ ਅਸੀਂ ਸ਼ੁਰੂਆਤ 'ਚ ਕੁਝ ਵਿਕਟਾਂ ਗੁਆ ਦਿੱਤੀਆਂ। 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ 18.2 ਓਵਰਾਂ 'ਚ 150 ਦੌੜਾਂ 'ਤੇ ਆਊਟ ਹੋ ਗਈ। ਭਾਰਤ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 21 ਦੌੜਾਂ 'ਤੇ ਚਾਰ ਵਿਕਟਾਂ ਲੈ ਕੇ ਪੰਜਾਬ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ।
ਆਰਸੀਬੀ ਦੇ ਗੇਂਦਬਾਜ਼ੀ ਕੋਚ ਐਡਮ ਗ੍ਰਿਫਿਥ ਨੇ ਕਿਹਾ ਕਿ ਉਹ (ਸਿਰਾਜ) ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਵਿੱਚੋਂ ਇੱਕ ਹੈ। ਪਿਛਲੇ ਮੈਚ ਵਿੱਚ ਵੀ ਜਿੱਥੇ (ਲਗਭਗ) 440 ਦੌੜਾਂ ਬਣਾਈਆਂ ਸਨ, ਉਸਨੇ (ਸਿਰਫ਼) 30 ਦੌੜਾਂ ਦਿੱਤੀਆਂ। ਅੱਜ ਹੀ ਨਹੀਂ ਉਹ ਪੂਰੇ ਟੂਰਨਾਮੈਂਟ ਦੌਰਾਨ ਅਤੇ ਇਸ ਤੋਂ ਪਹਿਲਾਂ ਵੀ ਚੰਗੀ ਗੇਂਦਬਾਜ਼ੀ ਕਰਦਾ ਰਿਹਾ ਹੈ। ਅਸੀਂ ਦੇਖਿਆ ਹੈ ਕਿ ਉਹ ਭਾਰਤ ਲਈ ਕਿੰਨੀ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ।