ਕੀ ਆਖਰੀ ਟੈਸਟ ਜਿੱਤ ਕੇ ਭਾਰਤ ਬਚਾ ਸਕੇਗਾ ਆਪਣੀ ਲਾਜ਼, ਅਜਿਹਾ ਹੈ ਮੈਚ ਦਾ ਹਾਲ

01/25/2018 1:34:31 PM

ਵਾਂਡਰਜ਼ (ਬਿਊਰੋ)— ਭਾਰਤ ਅਤੇ ਸਾਊਥ ਅਫਰੀਕਾ ਦਰਮਿਆਨ ਤੀਜਾ ਤੇ ਆਖਰੀ ਮੈਚ ਬੁੱਧਵਾਰ ਤੋਂ ਖੇਡਿਆ ਜਾ ਰਿਹਾ ਹੈ, ਜਿਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਗਰੀਨ ਪਿੱਚ 'ਤੇ ਭਾਰਤੀ ਟੀਮ ਕੁਲ 76.4 ਓਵਰ ਖੇਡ ਕੇ ਪੈਵੀਲੀਅਨ ਪਰਤ ਗਈ। ਭਾਰਤ ਨੇ ਪਹਿਲੇ ਅਤੇ ਦੂਜੇ ਸੈਸ਼ਨ ਵਿਚ ਦੋ-ਦੋ ਵਿਕਟਾਂ ਗੁਆਈਆਂ ਸਨ ਜਦੋਂ ਕਿ ਤੀਸਰੇ ਅਤੇ ਆਖਰੀ ਸੈਸ਼ਨ ਵਿਚ ਉਸਨੇ ਆਪਣੇ ਬਾਕੀ ਦੀਆਂ 6 ਵਿਕਟਾਂ ਗੁਆ ਦਿੱਤੀਆਂ। ਮਹਿਮਾਨ ਟੀਮ ਵੱਲੋਂ ਕਪਤਾਨ ਵਿਰਾਟ ਕੋਹਲੀ ਨੇ ਸਭ ਤੋਂ ਜ਼ਿਆਦਾ 54 ਦੌੜਾਂ ਬਣਾਈਆਂ। ਉਨ੍ਹਾਂ ਦੇ ਇਲਾਵਾ ਪੁਜਾਰਾ ਨੇ 50 ਦੌੜਾਂ ਦੀ ਪਾਰੀ ਖੇਡੀ। ਦੋਨਾਂ ਨੇ ਤੀਸਰੇ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਨੂੰ ਅੰਜਾਮ ਦਿੱਤਾ। ਇਸਦੇ ਬਾਅਦ ਕੋਈ ਅਤੇ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ ਅਤੇ ਭਾਰਤੀ ਟੀਮ ਸਸਤੇ ਵਿਚ ਚਲਦੀ ਬਣੀ। ਉਸਦੇ ਸਿਰਫ ਤਿੰਨ ਬੱਲੇਬਾਜ਼ ਹੀ ਦਹਾਕੇ ਦੇ ਅੰਕੜੇ ਤੱਕ ਪਹੁੰਚ ਸਕੇ। ਕੇ.ਐੱਲ. ਰਾਹੁਲ ਜ਼ੀਰੋ, ਵਿਜੈ 8, ਰਹਾਣੇ 9, ਪਾਰਥਿਵ ਪਟੇਲ 2 ਦੌੜਾਂ ਬਣਆ ਕੇ ਆਊਟ ਹੋਏ। ਆਲਰਾਊਂਡਰ ਹਾਰਦਿਕ ਪੰਡਯਾ ਵੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤਰ੍ਹਾਂ ਭਾਰਤੀ ਦੀ ਪਹਿਲੀ ਪਾਰੀ 187 ਦੌੜਾਂ ਹੀ ਬਣਾ ਸਕੀ।

ਦੱਖਣ ਅਫਰੀਕਾ ਵਲੋਂ ਸਭ ਤੋਂ ਜ਼ਿਆਦਾ 3 ਵਿਕਟਾਂ ਰਬਾਡਾ ਨੇ ਆਪਣੇ ਨਾਮ ਕੀਤੀਆਂ। ਫਿਲੈਂਡਰ, ਮੋਰਨੇ ਮਾਰਕਲ ਅਤੇ ਫੇਲੁਕਵਾਓ ਨੂੰ 2-2 ਵਿਕਟਾਂ ਮਿਲੀਆਂ ਜਦੋਂ ਕਿ ਐਂਗਿਡੀ ਨੂੰ ਵਿਰਾਟ ਕੋਹਲੀ ਦਾ ਬੇਸ਼ਕੀਮਤੀ ਵਿਕਟ ਮਿਲਿਆ।

ਅਫਰੀਕਾ ਦੀ ਪਹਿਲੀ ਪਾਰੀ
ਉਸ ਤੋਂ ਬਾਅਦ ਖੇਡਣ ਆਈ ਦੱਖਣ ਅਫਰੀਕਾ ਨੇ ਪਹਿਲੇ ਦਿਨ ਬੁੱਧਵਾਰ ਦੀ ਖੇਡ ਦਾ ਅੰਤ 6 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਉੱਤੇ 6 ਦੌੜਾਂ ਦੇ ਨਾਲ ਕੀਤਾ। ਸਟੰਪਸ ਤੱਕ ਡੀਨ ਐਲਗਰ 4 ਦੌੜਾਂ ਬਣਾ ਕੇ ਖੇਡ ਰਹੇ ਸਨ। ਕਾਗਿਸੋ ਰਬਾਡਾ ਨੇ 10 ਗੇਂਦਾਂ ਖੇਡਣ ਦੇ ਬਾਅਦ ਅਜੇ ਤੱਕ ਖਾਤਾ ਨਹੀਂ ਖੋਲਿਆ ਹੈ। ਮੇਜਬਾਨ ਟੀਮ ਨੂੰ ਪਹਿਲਾ ਝਟਕਾ ਤੀਸਰੇ ਓਵਰ ਦੀ ਤੀਜੀ ਗੇਂਦ ਉੱਤੇ ਏਡੇਨ ਮਾਰਕਰਮ (2) ਦੇ ਤੌਰ ਉੱਤੇ ਲੱਗਾ। ਉਨ੍ਹਾਂ ਨੂੰ ਭੁਵਨੇਸ਼ਵਰ ਕੁਮਾਰ ਨੇ ਵਿਕਟ ਦੇ ਪਿੱਛੇ ਪਾਰਥਿਵ ਪਟੇਲ ਹੱਥੋਂ ਕੈਚ ਕਰਾਇਆ।


Related News