ਟੀਮ ਇੰਡੀਆ ''ਚ ਕੋਈ ਵੀ ਭੂਮਿਕਾ ਨਿਭਾਉਣ ''ਤੇ ਖੁਸ਼ੀ ਹੋਵੇਗੀ : ਰਾਹੁਲ

Thursday, Nov 26, 2020 - 01:21 AM (IST)

ਸ਼ਿਡਨੀ– ਵਨ ਡੇ ਮੈਚਾਂ ਲਈ ਭਾਰਤੀ ਟੀਮ ਦੇ ਉੱਪ ਕਪਤਾਨ ਬਣਾਏ ਗਏ ਲੋਕੇਸ਼ ਰਾਹੁਲ ਨੇ ਆਸਟਰੇਲੀਆ ਵਿਰੁੱਧ 27 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਤੋਂ ਪਹਿਲਾਂ ਅੱਜ ਕਿਹਾ ਕਿ ਉਨ੍ਹਾਂ ਨੂੰ ਟੀਮ ਇੰਡੀਆ 'ਚ ਕੋਈ ਵੀ ਭੂਮਿਕਾ ਨਿਭਾਉਣ 'ਤੇ ਬਹੁਤ ਖੁਸ਼ੀ ਹੋਵੇਗੀ। ਭਾਰਤ ਦੇ ਆਸਟਰੇਲੀਆ ਦੌਰੇ ਦੌਰਾਨ ਵਨ ਡੇ ਅਤੇ ਟੀ-20 ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਸੱਟ ਕਾਰਣ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਰੋਹਿਤ ਟੈਸਟ ਲੜੀ ਦੇ ਪਹਿਲੇ 2 ਮੈਚ ਵੀ ਨਹੀਂ ਖੇਡੇਗਾ। ਰੋਹਿਤ ਨੂੰ ਆਰਾਮ ਦਿੱਤੇ ਜਾਣ ਕਾਰਣ ਰਾਹੁਲ ਨੂੰ ਹੁਣ ਉਪ ਕਪਤਾਨੀ ਸੌਂਪੀ ਗਈ ਹੈ।

PunjabKesari
ਰਾਹੁਲ ਨੇ ਕਿਹਾ ਕਿ ਉਹ ਮੱਧ ਕ੍ਰਮ 'ਚ ਬੱਲੇਬਾਜ਼ੀ ਕਰਨ ਅਤੇ ਵਿਕਟ ਦੇ ਪਿੱਛੇ ਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣ ਦੀ ਦੋਹਰੀ ਜ਼ਿੰਮੇਵਾਰੀ ਦਾ ਮਜ਼ਾ ਲੈ ਰਿਹਾ ਹੈ। ਕਰਨਾਟਕ ਦੇ ਇਸ ਬੱਲੇਬਾਜ਼ ਨੇ ਇਸ ਸਾਲ ਦੇ ਸ਼ੁਰੂ 'ਚ ਵਨ ਡੇ ਸੀਰੀਜ਼ 'ਚ ਵਿਕਟਕੀਪਰ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ। ਰਾਹੁਲ ਨੇ ਰਿਸ਼ਭ ਪੰਤ ਦੀ ਜਗ੍ਹਾ ਲਈ ਹੈ। ਰਾਹੁਲ ਨੂੰ ਲੱਗਦਾ ਹੈ ਕਿ ਜੇ ਉਸ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਰਹਿੰਦੀ ਹੈ ਤਾਂ ਉਹ ਵਨ ਡੇ ਅਤੇ ਟੀ-20 'ਚ ਪੱਕਾ ਵਿਕਟਕੀਪਰ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਨਹੀਂ ਕਿਹਾ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੰਨਾ ਦੂਰ ਬਾਰੇ ਸੋਚ ਵੀ ਨਹੀਂ ਰਹੇ ਹਾਂ। ਉਂਝ ਟੀਮ ਮੈਨੂੰ ਜੋ ਵੀ ਭੂਮਿਕਾ ਦੇਵੇਗੀ, ਮੈਨੂੰ ਉਹ ਨਿਭਾਉਣ 'ਚ ਖੁਸ਼ੀ ਮਹਿਸੂਸ ਹੋਵੇਗੀ।


Gurdeep Singh

Content Editor

Related News