ਕੀ ਵਿਸ਼ਵ ਕੱਪ 2023 ''ਚ ਅਸ਼ਵਿਨ ਨੂੰ ਮਿਲੇਗਾ ਮੌਕਾ? ਮਾਂਜਰੇਕਰ ਨੇ ਦਿੱਤਾ ਜਵਾਬ
Saturday, Jul 01, 2023 - 03:13 PM (IST)
ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਨੂੰ ਅਕਤੂਬਰ-ਨਵੰਬਰ ਮਹੀਨੇ 'ਚ ਭਾਰਤ 'ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਪ੍ਰਮੁੱਖ ਦਾਅਵੇਦਾਰਾਂ 'ਚੋਂ ਇੱਕ ਮੰਨਿਆ ਜਾ ਰਿਹਾ ਹੈ ਅਤੇ ਭਾਰਤੀ ਕ੍ਰਿਕਟਰਾਂ ਨੇ ਇੰਡੀਆ 'ਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰੀਆਂ ਕਰ ਲਈਆਂ ਹਨ। ਇਸ ਸਾਲ ਦੇ ਅੰਤ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਜਿੱਥੇ ਨੌਜਵਾਨ ਕ੍ਰਿਕਟਰ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਹੀ ਕਈ ਤਜ਼ਰਬੇਕਾਰ ਕ੍ਰਿਕਟਰਾਂ ਦੀ ਵੀ ਟੀਮ 'ਚ ਜਗ੍ਹਾ ਸੁਰੱਖਿਅਤ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇਨ੍ਹਾਂ ਤਜ਼ਰਬੇਕਾਰ ਕ੍ਰਿਕਟਰਾਂ 'ਚ ਰਵੀਚੰਦਰਨ ਅਸ਼ਵਿਨ ਦਾ ਨਾਂ ਵੀ ਹੈ, ਜੋ ਲੰਬੇ ਸਮੇਂ ਤੋਂ ਵਨਡੇ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਹਨ।
ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਮਾਹਿਰ ਇਸ 'ਤੇ ਆਪਣੀ ਰਾਏ ਦੇ ਰਹੇ ਹਨ ਕਿ ਕੀ ਅਸ਼ਵਿਨ ਵਨਡੇ ਵਿਸ਼ਵ ਕੱਪ 2023 'ਚ ਭਾਰਤੀ ਟੀਮ 'ਚ ਜਗ੍ਹਾ ਬਣਾ ਸਕਣਗੇ ਜਾਂ ਨਹੀਂ। ਅਸ਼ਵਿਨ ਫਿਲਹਾਲ ਭਾਰਤੀ ਟੀਮ ਦੇ ਵਨਡੇ ਪਲਾਨ ਤੋਂ ਬਾਹਰ ਹਨ ਕਿਉਂਕਿ ਉਸ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਲਈ ਨਹੀਂ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਦਾ ਵੀ ਮੰਨਣਾ ਹੈ ਕਿ ਅਸ਼ਵਿਨ ਤਾਂ ਹੀ ਭਾਰਤੀ ਟੀਮ 'ਚ ਜਗ੍ਹਾ ਬਣਾ ਸਕਣਗੇ ਜੇਕਰ ਉਹ ਰੱਖਿਆਤਮਕ ਗੇਂਦਬਾਜ਼ੀ ਦੀ ਬਜਾਏ ਆਪਣੀ ਅਟੈਕਿੰਗ ਗੇਂਦਬਾਜ਼ੀ 'ਤੇ ਕੰਮ ਕਰਨਗੇ ਅਤੇ ਕਿਹਾ ਕਿ ਉਹ ਬਾਕੀ ਗੇਂਦਬਾਜ਼ਾਂ ਤੋਂ ਪਛੜ ਰਹੇ ਹਨ।
ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਮਾਂਜਰੇਕਰ ਅਸ਼ਵਿਨ ਦੀ ਜਗ੍ਹਾ ਨੂੰ ਲੈ ਕੇ ਬਹੁਤੇ ਪੱਕੇ ਨਹੀਂ ਹਨ
ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਇੱਕ ਚਰਚਾ ਦੌਰਾਨ ਅਸ਼ਵਿਨ ਦੀ ਭਾਰਤੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਨੂੰ ਲੈ ਕੇ ਯਕੀਨਨ ਨਹੀਂ ਦਿਖਾਈ ਦਿੰਦੇ। ਅਸ਼ਵਿਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜੇਕਰ ਅਸ਼ਵਿਨ ਭਾਰਤੀ ਟੀਮ ਲਈ ਵਿਕਟਾਂ ਲੈਣ ਲਈ ਗੇਂਦਬਾਜ਼ੀ ਕਰਦਾ ਹੈ ਤਾਂ ਅਜਿਹਾ ਹੋ ਸਕਦਾ ਹੈ ਪਰ ਅਸੀਂ ਅਸ਼ਵਿਨ ਨੂੰ ਵ੍ਹਾਈਟ ਬਾਲ ਕ੍ਰਿਕਟ 'ਚ ਗੇਂਦਬਾਜ਼ੀ ਕਰਦੇ ਦੇਖਿਆ ਹੈ। ਉਹ ਅਜਿਹਾ ਨਹੀਂ ਕਰ ਪਾ ਰਹੇ ਹਨ, ਹਾਲਾਂਕਿ ਉਨ੍ਹਾਂ ਦੀ ਗੇਂਦਬਾਜ਼ੀ 'ਚ ਸੁਧਾਰ ਹੋਇਆ ਹੈ। ਯੁਜਵਿੰਦਰ ਚਾਹਲ ਵਰਗਾ ਕੰਮ ਨਹੀਂ ਕਰ ਪਾ ਰਹੇ ਹਨ, ਚਹਿਲ ਤੁਹਾਨੂੰ ਹਰ ਸਮੇਂ ਵਿਕਟਾਂ ਦਿਵਾ ਸਕਦੇ ਹਨ। ਅਸ਼ਵਿਨ ਦੇ ਵਨਡੇ ਕ੍ਰਿਕਟਰ ਰਿਕਾਰਡ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ 113 ਵਨਡੇ ਖੇਡ ਚੁੱਕੇ ਹਨ, ਜਿਸ 'ਚ ਉਹ 4.94 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ ਕੁੱਲ 151 ਵਿਕਟਾਂ ਚਟਕਾ ਚੁੱਕੇ ਹਨ। ਉਨ੍ਹਾਂ ਨੇ 2017 ਤੋਂ ਬਾਅਦ ਭਾਰਤ ਲਈ ਸਿਰਫ਼ ਵਨਡੇ ਮੈਚ ਹੀ ਖੇਡੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।