IPL ਨਹੀਂ ਧੋਨੀ ਨੂੰ ਮਿਸ ਕਰ ਰਹੀ ਪਤਨੀ ਸਾਕਸ਼ੀ, ਕਹੀ ਇਹ ਖਾਸ ਗੱਲ

Friday, Oct 02, 2020 - 08:05 PM (IST)

IPL ਨਹੀਂ ਧੋਨੀ ਨੂੰ ਮਿਸ ਕਰ ਰਹੀ ਪਤਨੀ ਸਾਕਸ਼ੀ, ਕਹੀ ਇਹ ਖਾਸ ਗੱਲ

ਦੁਬਈ- ਸੰਯੁਕਤ ਅਰਬ ਅਮੀਰਾਤ 'ਚ ਹੋ ਰਹੇ ਆਈ. ਪੀ. ਐੱਲ. 2020 'ਚ ਕੁਝ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਗਏ ਹਨ ਪਰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹਾਂ 'ਚੋਂ ਹਨ ਜੋ ਸੁਰੱਖਿਆਂ ਕਾਰਨਾਂ ਦੀ ਵਜ੍ਹਾ ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਗਏ ਹਨ। ਹੁਣ ਅਜਿਹੇ 'ਚ ਧੋਨੀ ਦੀ ਪਤਨੀ ਸਾਕਸ਼ੀ ਨੂੰ ਉਸਦੀ ਯਾਦ ਸਤਾ ਰਹੀ ਹੈ ਅਤੇ ਆਈ. ਪੀ. ਐੱਲ. ਤੋਂ ਜ਼ਿਆਦਾ ਪਤਨੀ ਧੋਨੀ ਨੂੰ ਮਿਸ ਕਰ ਰਹੀ ਹੈ।

PunjabKesari
ਇਕ ਵੈਬਸਾਈਟ ਨਾਲ ਗੱਲਬਾਤ ਦੇ ਦੌਰਾਨ ਸਾਕਸ਼ੀ ਧੋਨੀ ਨੇ ਕਿਹਾ ਕਿ ਮੈਂ ਆਈ. ਪੀ. ਐੱਲ. ਦੇ ਮੈਚ ਨੂੰ ਮਿਸ ਨਹੀਂ ਕਰ ਰਹੀ ਹਾਂ। ਮੈਂ ਮੈਚ ਟੀ. ਵੀ. 'ਤੇ ਫਾਲੋ ਕਰਦੀ ਹਾਂ ਪਰ ਆਪਣੇ ਪਤੀ ਨੂੰ ਮਿਸ ਕਰ ਰਹੀ ਹਾਂ। ਸੱਚ ਦੱਸਾ ਤਾਂ ਮੈਨੂੰ ਅਤੇ ਬੇਟੀ ਜੀਵਾ ਨੂੰ ਉੱਥੇ ਬਾਇਓ ਬੱਬਲ 'ਚ 2 ਮਹੀਨੇ ਤੱਕ ਰਹਿਣਾ ਬਹੁਤ ਮੁਸ਼ਕਿਲ ਹੁੰਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਬੇਟੀ ਜੀਵਾ ਆਨਲਾਈਨ ਕਲਾਸ 'ਚ ਰੁੱਝੀ ਹੋਈ ਹੈ ਅਤੇ ਜੀਵਾ ਤੋਂ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ।

PunjabKesari
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸੀ. ਐੱਸ. ਕੇ. ਦੇ ਇਕ ਅਭਿਆਸ ਸੈਸ਼ਨ ਨੂੰ ਇੰਸਟਾਗ੍ਰਾਮ 'ਤੇ ਲਾਈਵ ਦਿਖਾਇਆ ਗਿਆ ਸੀ। ਇਸ ਦੌਰਾਨ ਸਾਕਸ਼ੀ ਨੇ ਧੋਨੀ ਦੀ ਯਾਦ 'ਚ ਕੁਮੈਂਟ ਕਰਦੇ ਹੋਏ ਲਿਖਿਆ ਸੀ ਕਿ ਉਹ ਮਾਹੀ ਨੂੰ ਦੇਖਣਾ ਚਾਹੁੰਦੀ ਹੈ। ਉਨ੍ਹਾਂ ਨੇ ਕੁਮੈਂਟ ਕਰਦੇ ਹੋਏ ਟੀਮ ਦੇ ਮੈਨੇਜਰ ਰਸੇਲ ਰਾਧਾਕ੍ਰਿਸ਼ਨ ਨੂੰ ਕਿਹਾ ਕਿ 'ਸਰ ਮੈਂ ਮਾਹੀ ਨੂੰ ਦੇਖਣਾ ਹੈ।'


author

Gurdeep Singh

Content Editor

Related News