WI vs IND, 1st T20I : ਟੀਮ ਇੰਡੀਆ ਦੀਆਂ ਨਜ਼ਰਾਂ ਲਗਾਤਾਰ ਦੂਜੀ ਸੀਰੀਜ਼ ’ਚ ‘ਕਲੀਨ ਸਵੀਪ’ ਦੇ ਰਿਕਾਰਡ ’ਤੇ

07/29/2022 1:57:30 PM

ਪੋਰਟ ਆਫ ਸਪੇਨ,  (ਭਾਸ਼ਾ)- ਭਾਰਤੀ ਟੀਮ ਆਪਣੇ ਮਜ਼ਬੂਤ ਖਿਡਾਰੀਆਂ ਦੀ ਮੌਜੂਦਗੀ ’ਚ ਸ਼ੁੱਕਰਵਾਰ ਤੋਂ ਇਥੇ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ’ਚ ਦਮਦਾਰ ਪ੍ਰਦਰਸ਼ਨ ਕਰ ਕੇ ਲਗਾਤਾਰ ਦੂਜੀ ਸੀਰੀਜ਼ ’ਚ ‘ਕਲੀਨ ਸਵੀਪ’ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। ਟੀ-20 ਵਿਸ਼ਵ ਕੱਪ ’ਚ 3 ਮਹੀਨਿਆਂ ਤੋਂ ਘਟ ਸਮਾਂ ਬਚਾਇਆ ਹੈ, ਜਿਸ ਨਾਲ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਵਿੜ ਨੂੰ ਆਪਣੀ ‘ਕੋਰ’ ਟੀਮ ਪੱਕੀ ਕਰਨ ਲਈ ਕਰੀਬ 16 ਮੈਚ (ਵੈਸਟ ਇੰਡੀਜ਼ ਦੇ ਖਿਲਾਫ 5, ਏਸ਼ੀਆ ਕੱਪ ’ਚ ਜੇਕਰ ਭਾਰਤ ਫਾਈਨਲ ਖੇਡਦਾ ਹੈ ਤਾਂ 5 ਮੈਚ, ਆਸਟ੍ਰੇਲੀਆ ਖਿਲਾਫ 3 ਮੈਚ, ਦੱਖਣੀ ਅਫਰੀਕਾ ਖਿਲਾਫ 3 ਮੈਚ) ਮਿਲਣਗੇ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਪਹਿਲੇ ਦਿਨ ਦੇ ਸ਼ਡਿਊਲ 'ਤੇ ਇਕ ਨਜ਼ਰ, ਹੋਣਗੇ ਇਹ ਮੁਕਾਬਲੇ

ਰੋਹਿਤ, ਰਿਸ਼ਭ ਪੰਤ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ ਅਤੇ ਦਿਨੇਸ਼ ਕਾਰਤਿਕ ਵਰਗੇ 5 ਮਾਹਿਰ ਬੱਲੇਬਾਜ਼ਾਂ ਦੇ ਚੋਟੀ ਦੇ 6 ’ਚ ਸ਼ਾਮਲ ਹੋਣ ਦੇ ਬਾਰੇ ’ਚ ਮਹਿਜ ਵਿਚਾਰ ਕਰਨਾ ਹੀ ਵਿਰੋਧੀ ਟੀਮ ਨੂੰ ਦਬਾਅ ’ਚ ਲਿਆ ਸਕਦਾ ਹੈ ਅਤੇ ਉਹ ਵੀ ਅਜਿਹੇ ਸਮੇਂ ’ਚ ਜਦੋਂ ਵਿਰਾਟ ਕੋਹਲੀ ਦੇ ਕਦ ਵਰਗਾ ਖਿਡਾਰੀ ਛੋਟੇ ਫਾਰਮੈੱਟ ’ਚ ਬੁਰੀ ਤਰ੍ਹਾਂ ਨਾਲ ਅਸਫਲ ਹੋ ਰਿਹਾ ਹੈ ਅਤੇ ਅੰਤਿਮ ਇਲੈਵਨ ’ਚ ਉਨ੍ਹਾਂ ਦੇ ਸਥਾਨ ਨੂੰ ਲੈ ਕੇ ਸ਼ੱਕ ਦੇ ਬੱਦਲ ਛਾਏ ਹੋਏ ਹਨ। ਵੈਸਟ ਇੰਡੀਜ਼ ਤੋਂ ਪਹਿਲਾਂ ਇੰਗਲੈਂਡ ਖਿਲਾਫ ਹੋਈ ਸੀਰੀਜ਼ ਨੇ ਦਿਖਾ ਦਿੱਤਾ ਕਿ ਭਾਵੇਂ ਹੀ ਉਨ੍ਹਾਂ ਦੇ ਸਰਵਸ੍ਰੇਸ਼ਠ ਖਿਡਾਰੀ ਕੋਹਲੀ ਦਾ ਬੱਲਾ ਨਹੀਂ ਚੱਲ ਰਿਹਾ ਹੋਵੇ ਪਰ ਭਾਰਤ ਦੇ ਸਫੈਦ ਗੇਂਦ ਦੇ ਖਿਡਾਰੀਆਂ ਦੀ ਕ੍ਰੀਜ਼ ’ਤੇ ਮੌਜੂਦਗੀ ਦਮਦਾਰ ਰਹੀ।

ਇਹ ਵੀ ਪੜ੍ਹੋ : ਭਾਰਤੀ ਆਲਰਾਊਂਡਰ ਪੂਜਾ ਵਸਤਰਕਾਰ ਬ੍ਰਿਸਬੇਨ ਹੀਟ ਟੀਮ ਨਾਲ ਜੁੜੀ

ਸੰਭਾਵਿਤ ਟੀਮਾਂ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਦਿਨੇਸ਼ ਕਾਰਤਿਕ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਆਵੇਸ਼ ਖਾਨ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਅਕਸ਼ਰ ਪਟੇਲ ਅਤੇ ਅਰਸ਼ਦੀਪ ਸਿੰਘ।

ਵੈਸਟਇੰਡੀਜ਼ : ਨਿਕੋਲਸ ਪੂਰਨ (ਕਪਤਾਨ), ਸ਼ਾਮਰਾਹ ਬਰੂਕਸ, ਬ੍ਰੈਂਡਨ ਕਿੰਗ, ਰੋਵਮੈਨ ਪਾਵੇਲ, ਕੀਸੀ ਕਾਰਟੀ, ਕਾਇਲ ਮੇਅਰਸ, ਜੇਸਨ ਹੋਲਡਰ, ਗੁਡਾਕੇਸ਼ ਮੋਤੀ, ਕੀਮੋ ਪਾਲ, ਸ਼ਾਈ ਹੋਪ, ਅਕੀਲ ਹੁਸੈਨ, ਅਲਜਾਰੀ ਜੋਸੇਫ, ਜੇਡਨ ਸੀਲਸ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News