ਸਕੋਰਬੋਰਡ ਤੋਂ ਗਾਇਬ ਹੋਇਆ ਰਿੰਕੂ ਸਿੰਘ ਵੱਲੋਂ ਜੜਿਆ ਛੱਕਾ, ਸਹਿਵਾਗ ਨੂੰ ਵੀ ਭਾਰੀ ਪਿਆ ਸੀ ਇਹੀ ਨਿਯਮ (ਵੀਡੀਓ)

Friday, Nov 24, 2023 - 01:57 AM (IST)

ਸਕੋਰਬੋਰਡ ਤੋਂ ਗਾਇਬ ਹੋਇਆ ਰਿੰਕੂ ਸਿੰਘ ਵੱਲੋਂ ਜੜਿਆ ਛੱਕਾ, ਸਹਿਵਾਗ ਨੂੰ ਵੀ ਭਾਰੀ ਪਿਆ ਸੀ ਇਹੀ ਨਿਯਮ (ਵੀਡੀਓ)

ਸਪੋਰਟਸ ਡੈਸਕ: ਟੀਮ ਇੰਡੀਆ ਨੇ ਵਿਸ਼ਾਖਾਪਟਨਮ ਦੇ ਮੈਦਾਨ 'ਤੇ ਆਸਟ੍ਰੇਲੀਆ ਖ਼ਿਲਾਫ਼ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਦੋ ਵਿਕਟਾਂ ਨਾਲ ਰੋਮਾਂਚਕ ਜਿੱਤ ਹਾਸਲ ਕੀਤੀ। ਆਖਰੀ ਓਵਰ 'ਚ ਜਦੋਂ ਟੀਮ ਇੰਡੀਆ ਨੂੰ 6 ਗੇਂਦਾਂ 'ਤੇ ਸਿਰਫ 7 ਦੌੜਾਂ ਦੀ ਲੋੜ ਸੀ ਤਾਂ ਭਾਰਤੀ ਟੀਮ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ। ਅੰਤ ਵਿਚ ਜਦੋਂ ਇਕ ਗੇਂਦ ਤੋਂ ਇਕ ਰਨ ਦੀ ਲੋੜ ਸੀ ਤਾਂ ਰਿੰਕੂ ਸਿੰਘ ਨੇ ਛੱਕਾ ਜੜ ਕੇ ਟੀਮ ਇੰਡੀਆ ਦੀ ਜਿੱਤ ਯਕੀਨੀ ਕਰ ਦਿੱਤੀ। ਹਾਲਾਂਕਿ ਬਾਅਦ 'ਚ ਰਿੰਕੂ ਸਿੰਘ ਵੱਲੋਂ ਲਗਾਇਆ ਗਿਆ ਛੱਕਾ ਸਕੋਰ ਬੋਰਡ ਤੋਂ ਗਾਇਬ ਹੋ ਗਿਆ ਤੇ ਟੀਮ ਦੀ ਸਕੋਰ ਵਿਚ ਜੋੜਿਆ ਨਹੀਂ ਗਿਆ। 

ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਫ਼ਾਈਨਲ ਲਈ PM ਮੋਦੀ ਨੂੰ 'ਪਨੌਤੀ' ਕਹੇ ਜਾਣ ਦੇ ਸਵਾਲ 'ਤੇ ਜਾਣੋ ਕੀ ਬੋਲੇ ਮੁਹੰਮਦ ਸ਼ੰਮੀ

ਦਰਅਸਲ, ਟੀਮ ਨੂੰ ਅਖ਼ੀਰਲੀ ਗੇਂਦ 'ਤੇ ਇਕ ਦੌੜ ਦੀ ਲੋੜ ਸੀ। ਉਸ ਵੇਲੇ ਰਿੰਕੂ ਸਿੰਘ ਨੇ ਛੱਕਾ ਜੜ ਦਿੱਤਾ ਤੇ ਟੀਮ ਨੂੰ ਜਿੱਤ ਦੁਆਈ। ਪਰ ਬਾਅਦ ਵਿਚ ਅੰਪਾਇਰ ਵੱਲੋਂ ਚੈੱਕ ਕੀਤਾ ਗਿਆ ਤਾਂ ਇਹ ਗੇਂਦ ਨੋ ਬਾਲ ਨਿਕਲੀ। ਇਸ ਕਾਰਨ ਟੀਮ ਨੂੰ ਜਿੱਤ ਲਈ ਲੋੜੀਂਦਾ 1 ਸਕੋਰ ਨੋ ਬਾਲ ਨਾਲ ਬਣ ਗਿਆ ਤੇ ਰਿੰਕੂ ਸਿੰਘ ਦਾ ਛੱਕਾ ਗਿਣਿਆ ਨਹੀਂ ਗਿਆ। ਆਈ.ਸੀ.ਸੀ. ਦੇ ਨਿਯਮ ਮੁਤਾਬਕ ਨੋ ਬਾਲ ਦਾ ਸਕੋਰ ਟੋਟਲ ਸਕੋਰ ਵਿਚ ਜੋੜ ਦਿੱਤਾ ਗਿਆ ਤੇ ਮੈਚ ਉੱਥੇ ਹੀ ਖ਼ਤਮ ਹੋ ਗਿਆ। ਇਸ ਕਾਰਨ ਨਾ ਤਾਂ ਅਖ਼ੀਰਲੀ ਗੇਂਦ ਗਿਣੀ ਗਈ ਤੇ ਨਾ ਹੀ ਰਿੰਕੂ ਸਿੰਘ ਵੱਲੋਂ ਜੜਿਆ ਗਿਆ ਛੱਕਾ।

ਸ਼੍ਰੀਲੰਕਾ ਨੇ ਇਸੇ ਨਿਯਮ ਨਾਲ ਰੋਕਿਆ ਸੀ ਸਹਿਵਾਗ ਦਾ ਸੈਂਕੜਾ

ਇਸੇ ਨਿਯਮ ਨਾਲ ਸ਼੍ਰੀਲੰਕਾ ਨੇ ਸਹਿਵਾਗ ਨੂੰ ਸੈਂਕੜਾ ਜੜਨ ਤੋਂ ਰੋਕਿਆ ਸੀ ਤੇ ਉਹ 99 ਦੌੜਾਂ 'ਤੇ ਖੇਡਦਿਆਂ ਛੱਕਾ ਜੜਨ ਦੇ ਬਾਵਜੂਦ ਸੈਂਕੜਾ ਨਹੀਂ ਸੀ ਕਰ ਪਾਏ। 2010 ਵਿਚ ਭਾਰਤ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਤ੍ਰਿਕੋਣੀ ਸੀਰੀਜ਼ ਖੇਡੀ ਜਾ ਰਹੀ ਸੀ। ਇਸ ਦੌਰਾਨ ਜਦੋਂ ਸ਼੍ਰੀਲੰਕਾ ਅਤੇ ਭਾਰਤ ਆਹਮੋ-ਸਾਹਮਣੇ ਸਨ ਤਾਂ ਭਾਰਤ ਨੂੰ ਜਿੱਤ ਲਈ 171 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਮੁਕਾਬਲੇ ਵਿਚ ਵਰਿੰਦਰ ਸਹਿਵਾਗ ਨੇ ਜ਼ਬਰਦਸਤ ਬੱਲੇਬਾਜ਼ੀ ਕਰਦਿਆਂ ਆਪਣੇ ਦਮ 'ਤੇ ਹੀ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾ ਦਿੱਤਾ। ਅਖ਼ੀਰ ਵਿਚ ਜਦੋਂ ਭਾਰਤ ਨੇ 170 ਦੌੜਾਂ ਬਣਾ ਲਈਆਂ ਤੇ ਜਿੱਤ ਲਈ ਸਿਰਫ਼ 1 ਦੌੜ ਦੀ ਲੋੜ ਸੀ, ਉੱਥੇ ਹੀ ਵਰਿੰਦਰ ਸਹਿਵਾਗ ਵੀ 99 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਉਨ੍ਹਾਂ ਨੂੰ ਵੀ ਸੈਂਕੜਾ ਪੂਰਾ ਕਰਨ ਲਈ ਇਕ ਸਕੋਰ ਹੀ ਚਾਹੀਦਾ ਸੀ। ਸਹਿਵਾਗ ਨੇ ਕ੍ਰੀਜ਼ ਤੋਂ ਨਿਕਲ ਕੇ ਸ਼੍ਰੀਲੰਕਾਈ ਗੇਂਦਬਾਜ਼ ਸੂਰਜ ਰੰਦੀਵ ਨੂੰ ਛੱਕਾ ਜੜ ਦਿੱਤਾ, ਪਰ ਇਹ ਗੇਂਦ ਨੋ ਬਾਲ ਨਿਕਲੀ।

ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼, ਸਾਹਮਣੇ ਆਏ ਵੇਰਵੇ

PunjabKesari

PunjabKesari

ਨੋ ਬਾਲ ਕਾਰਨ ਭਾਰਤ ਦਾ ਸਕੋਰ ਪਹਿਲਾਂ ਹੀ 171 ਹੋ ਗਿਆ ਤੇ ਉਹ ਮੁਕਾਬਲਾ ਜਿੱਤ ਗਈ, ਇਸ ਲਈ ਸਹਿਵਾਗ ਵੱਲੋਂ ਜੜੇ ਛੱਕੇ ਨੂੰ ਗਿਣਿਆ ਹੀ ਨਹੀਂ ਗਿਆ। ਹਾਲਾਂਕਿ ਇਸ ਨੋ ਬਾਲ ਤੋਂ ਬਾਅਦ ਗੇਂਦਬਾਜ਼ ਸੂਰਜ ਰੰਦੀਵ ਸਮੇਤ ਪੂਰੀ ਸ਼੍ਰੀਲੰਕਨ ਟੀਮ 'ਤੇ ਸਵਾਲ ਖੜ੍ਹੇ ਹੋ ਗਏ ਸਨ, ਕਿਉਂਕਿ ਰਿਪਲੇ ਵੇਖਣ 'ਤੇ ਇਹ ਨੋ ਬਾਲ ਜਾਣ-ਬੁੱਝ ਕੇ ਕੀਤੀ ਜਾਪਦੀ ਸੀ। ਇਸ ਮਗਰੋਂ ਵਰਿੰਦਰ ਸਹਿਵਾਗ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਸੂਰਜ ਰੰਦੀਵ ਨੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ, ਭੜਕ ਉੱਠੇ ਫੈਨਜ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News