ਕਿੰਗਜ਼ ਇਲੈਵਨ ਪੰਜਾਬ ਨੇ ਰਾਹੁਲ ਨੂੰ ਕਿਉਂ ਬਣਾਇਆ ਕਪਤਾਨ, ਕੋਚ ਕੁੰਬਲੇ ਨੇ ਕੀਤਾ ਖੁਲਾਸਾ

12/25/2019 1:15:03 PM

ਨਵੀਂ ਦਿੱਲੀ : ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅਤੇ ਫ੍ਰੈਂਚਾਈਜ਼ੀ ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੀਜ਼ਨ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਹੈ। ਹਾਲ ਹੀ 'ਚ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਲਈ ਕੋਲਕਾਤਾ ਵਿਚ ਨੀਲਾਮੀ ਹੋਈ ਸੀ, ਜਿਸ ਵਿਚ ਮੋਟੀ ਰਕਮ 'ਤੇ ਕਈ ਖਿਡਾਰੀਆਂ ਨੂੰ ਖਰੀਦਿਆ ਗਿਆ। ਇਸ ਦੌਰਾਨ ਪੰਜਾਬ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਇਸ ਗੱਲ ਦਾ ਵੀ ਖੁਲਾਸਾ ਕਿ ਉਨ੍ਹਾਂ ਨੇ ਕਿਉਂ ਕੇ. ਐੱਲ. ਰਾਹੁਲ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਆਸਟਰੇਲੀਆਈ ਆਲਰਾਊਂਡਰ ਗਲੈਨ ਮੈਕਸਵੈਲ ਨੂੰ 10.75 ਕਰੋੜ ਰੁਪਏ 'ਚ ਖਰੀਦਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਵੈਸਟਇੰਡੀਜ਼ ਤੇਜ਼ ਗੇਂਦਬਾਜ਼ ਸ਼ੈਲਡਨ ਕੌਟਰੇਲ ਨੂੰ ਵੀ 8.50 ਕਰੋੜ ਰੁਪਏ ਦੀ ਮੋਟੀ ਰਕਮ ਵਿਚ ਖਰੀਦਿਆ ਹੈ। ਇਸ ਵਿਚਾਲੇ ਵਿਕਟਕੀਪਰ ਬੱਲੇਬਾਜ਼ ਕੇ. ਐੱਲ. ਰਾਹੁਲ ਨੂੰ ਹੀ ਕਿਉਂ ਟੀਮ ਦਾ ਕਪਤਾਨ ਚੁਣਿਆ ਗਿਆ? ਕਿਉਂਕਿ ਪਿਛਲੇ 2 ਸੀਜ਼ਨ ਵਿਚ ਟੀਮ ਦੀ ਅਗਵਾਈ ਕਰਨ ਵਾਲੇ ਸਪਿਨਰ ਆਰ. ਅਸ਼ਵਿਨ ਨੂੰ ਟੀਮ ਨੇ ਰਿਟੇਨ ਨਹੀਂ ਕੀਤਾ ਸਗੋਂ ਉਸ ਨੂੰ ਦਿੱਲੀ ਕੈਪੀਟਲਸ ਦੇ ਨਾਲ ਐਕਸਚੇਂਜ ਕੀਤਾ ਹੈ।

ਅਸੀਂ ਰਾਹੁਲ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਸੀ
PunjabKesari
ਰਾਹੁਲ ਨੂੰ ਕਪਤਾਨ ਬਣਾਉਣ ਨੂੰ ਲੈ ਕੇ ਅਨਿਲ ਕੁੰਬਲੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਕੇ. ਐੱਲ. ਰਾਹੁਲ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਸੀ। ਇਹ ਉਸ ਦੇ ਲਈ ਦੀਮਾਗੀ ਤੌਰ 'ਤੇ ਕਪਤਾਨੀ ਕਰਨ ਲਈ ਸਹੀ ਸਮਾਂ ਹੈ ਅਤੇ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਫ੍ਰੈਂਚਾਈਜ਼ੀ ਇਕ ਅਜਿਹੇ ਖਿਡਾਰੀ ਦੇ ਬਾਰੇ ਸੋਚ ਰਹੀ ਸੀ ਜੋ ਭਾਰਤੀ ਵੀ ਹੋਵੇ ਅਤੇ ਦਮਦਾਰ ਵੀ ਹੋਵੇ। ਅਜਿਹੇ 'ਚ ਕੇ. ਐੱਲ. ਰਾਹੁਲ ਤੋਂ ਬਿਹਤਰ ਕੋਈ ਖਿਡਾਰੀ ਨਹੀਂ ਸੀ।'' ਲੰਬੇ ਸਮੇਂ ਤੋਂ ਟੀਮ ਦੇ ਨਾਲ ਜੁੜੇ ਲੋਕੇਸ਼ ਰਾਹੁਲ ਆਈ. ਪੀ. ਐੱਲ. ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਸਭ ਤੋਂ ਸਫਲ ਸਲਾਮੀ ਬੱਲੇਬਾਜ਼ ਹਨ।

PunjabKesari

ਇਸ ਤੋਂ ਬਾਅਦ ਪੰਜਾਬ ਦੇ ਮੁੱਖ ਕੋਚ ਕੁੰਬਲੇ ਨੇ ਕਿਹਾ, ''ਉਹ (ਰਾਹੁਲ) ਬਤੌਰ ਬੱਲੇਬਾਜ਼ ਅਤੇ ਵਿਕਟਕੀਪਰ ਆਪਣੀ ਟੀਮ ਨੂੰ ਅੱਗੇ ਲਿਜਾ ਸਕਦੇ ਹਨ। ਵਿਕਟਕੀਪਰ ਦੇ ਤੌਰ 'ਤੇ ਰਾਹੁਲ ਦੀ ਸਾਰੇ ਖਿਡਾਰੀਆਂ 'ਤੇ ਨਜ਼ਰ ਰਹੇਗੀ ਜਿਵੇਂ ਧੋਨੀ ਕਰਦੇ ਸਨ। ਪਿਛਲੇ 2 ਸਾਲਾਂ ਵਿਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਸਭ ਤੋਂ ਸਫਲ ਖਿਡਾਰੀ ਬਣ ਕੇ ਉੱਭਰੇ ਹਨ। ਜ਼ਾਹਿਰ ਹੈ ਕਿ ਇਹ ਗੱਲਾਂ ਮਾਇਨੇ ਰੱਖਦੀਆਂ ਹਨ। ਸਹਿਯੋ


Related News