Team INDIA ਤੋਂ ਬਾਹਰ ਚੱਲ ਰਹੇ ਜਸਪ੍ਰੀਤ ਬੁਮਰਾਹ ਨੇ ਕਿਉਂ ਕੀਤੀ ਸੰਨਿਆਸ ਲੈਣ ਦੀ ਗੱਲ? ਵਾਇਰਲ ਹੋ ਗਈ ਵੀਡੀਓ
Thursday, Mar 13, 2025 - 04:02 PM (IST)

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਖਿਤਾਬ 'ਤੇ ਕਬਜ਼ਾ ਜਮਾ ਲਿਆ ਹੈ। ਹੁਣ ਭਾਰਤੀ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (IPL) 2025 ਸੀਜ਼ਨ ਦੀ ਤਿਆਰੀ 'ਚ ਲਗ ਗਏ ਹਨ। ਪਰ ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Rivalries ka season ek baar phirse shuru hogaya hai 🔥🔥
— Rohit Sharma (@ImRo45) March 12, 2025
Sides chunne ke liye ready ho na? 😁@Dream11 #AapkiTeamMeinKaun #Ad #Collab pic.twitter.com/MoJTx4Y5hH
ਨਿਤੇਸ਼ ਤਿਵਾਰੀ ਦੇ ਡਾਇਰੈਕਸ਼ਨ 'ਚ ਬਣੇ ਇਸ ਵਿਗਿਆਪਨ 'ਚ ਬਾਲੀਵੁੱਡ ਸਟਾਰ ਆਮਿਰ ਖਾਨ, ਰਣਬੀਰ ਕਪੂਰ, ਅਰਬਾਜ਼ ਖਾਨ ਤੇ ਜੈਕੀ ਸ਼ਰਾਫ ਵੀ ਨਜ਼ਰ ਆ ਰਹੇ ਹਨ। ਵਿਗਿਆਪਨ ਦੀ ਸ਼ੁਰੂਆਤ ਪੰਤ ਨਾਲ ਹੁੰਦੀ ਹੈ, ਜੋ ਆਮਿਰ ਤੋਂ ਇਕ ਫੋਟੋ ਮੰਗਦੇ ਹਨ, ਫਿਰ ਆਮਿਰ ਬੁਰਾ ਨਾ ਲੱਗਣ ਦਾ ਦਿਖਾਵਾ ਕਰਦੇ ਹੋਏ ਰਣਬੀਰ ਕਪੂਰ ਨੂੰ ਰਣਵੀਰ ਸਿੰਘ ਕਹਿ ਦਿੰਦੇ ਹਨ। ਇੱਥੋਂ ਹੀ ਮਜ਼ੇਦਾਰ ਵਿਗਿਆਪਨ ਅੱਗੇ ਵਧਦਾ ਹੈ ਤੇ ਆਮਿਰ-ਰਣਬੀਰ 'ਚ ਜੰਗ ਹੋ ਜਾਂਦੀ ਹੈ। ਦੋਵੇਂ ਵੱਖੋ-ਵੱਖ ਟੀਮ ਬਣਾਉਣ ਦੀ ਗੱਲ ਕਰਦੇ ਹਨ ਤੇ ਟੀਮ ਵੀ ਵੰਡਣ ਲਗਦੀ ਹੈ। ਇਸ ਦਰਮਿਆਨ ਪੰਡਯਾ ਹੌਲੀ ਜਿਹੀ ਬੁਮਰਾਹ ਨੂੰ ਪੁੱਛਦੇ ਹਨ ਤੂੰ ਕਿਸ ਦੀ ਟੀਮ ਜੁਆਇਨ ਕਰੇਗਾ? ਬੁਮਰਾਹ ਕਹਿੰਦੇ ਹਨ- ਇਸ ਤੋਂ ਚੰਗਾ ਤਾਂ ਮੈਂ ਰਿਟਾਇਰ ਹੋ ਜਾਵਾਂ।
ਇਹ ਵੀ ਪੜ੍ਹੋ : Champions Trophy Final ਮਗਰੋਂ ਟੀਮ 'ਚ ਵੱਡੇ ਬਦਲਾਅ, ਸੀਨੀਅਰ ਖਿਡਾਰੀਆਂ ਦੀ ਛੁੱਟੀ!
ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਸੱਟ ਕਾਰਨ ਚੈਂਪੀਅਨਜ਼ ਟਰਾਫੀ ਨਹੀਂ ਖੇਡ ਸਕੇ ਸਨ। ਅਜੇ ਵੀ ਉਨ੍ਹਾਂ ਦੇ ਆਈਪੀਐੱਲ 'ਚ ਖੇਡਣ 'ਤੇ ਸਸਪੈਂਸ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8