ਕਿਸਨੇ ਕਿਹਾ-ਮੈਂ ਸ਼ਾਕੋ ਨੂੰ ਹਟਾ ਦਿੱਤਾ? : ਬਜਰੰਗ

Saturday, Oct 19, 2019 - 12:49 AM (IST)

ਕਿਸਨੇ ਕਿਹਾ-ਮੈਂ ਸ਼ਾਕੋ ਨੂੰ ਹਟਾ ਦਿੱਤਾ? : ਬਜਰੰਗ

ਨਵੀਂ ਦਿੱਲੀ- ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਨਿੱਜੀ ਕੋਚ ਸ਼ਾਕੋ ਬੇਨਟੀਨਿਡਿਸ ਨੂੰ ਹਟਾਉਣ ਸਬੰਧੀ ਖਬਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਜਾਰਜੀਆਈ ਕੋਚ ਅਜੇ ਵੀ ਉਸਦੀ ਟੀਮ ਵਿਚ ਸ਼ਾਮਲ ਹੈ ਅਤੇ ਸਹਿਯੋਗੀ ਸਟਾਫ ਨੂੰ ਬਦਲਣ ਦੀ ਉਸਦੀ ਕੋਈ ਯੋਜਨਾ ਨਹੀਂ ਹੈ।
ਖਬਰਾਂ ਵਿਚ ਆਇਆ ਸੀ ਕਿ ਬਜਰੰਗ ਨੇ ਕੋਚ ਨਾਲੋਂ ਨਾਤਾ ਤੋੜ ਲਿਆ ਹੈ ਅਤੇ ਇਸ 'ਤੇ ਬਜਰੰਗ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ''ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਨੇ ਇਹ ਕਿਹਾ ਅਤੇ ਕਿਉਂ? ਸ਼ਾਕੋ ਮੇਰੇ ਕੋਚ ਹਨ ਅਤੇ ਮੈਨੂੰ ਇਸ ਬਾਰੇ ਵਿਚ ਗੱਲ ਕਰਨੀ ਚਾਹੀਦੀ  ਸੀ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਮੈਨੂੰ ਸਚਮੁੱਚ ਬੁਰਾ ਲੱਗ ਰਿਹਾ ਹੈ। ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ।''
ਦੁਨੀਆ ਦੇ 65 ਕਿ. ਗ੍ਰਾ. ਵਿਚ ਨੰਬਰ ਪਹਿਲਵਾਨ ਰਹਿ ਚੁੱਕੇ ਬਜਰੰਗ ਨੇ ਕਿਹਾ, ''ਉਹ ਮੇਰਾ ਨਿੱਜੀ ਕੋਚ ਹੈ, ਜਿਸ ਨੂੰ ਜੇ. ਐੱਸ. ਡਬਲਯੂ. ਨੇ ਮੁਹੱਈਆ ਕਰਵਾਇਆ ਹੈ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕੀ ਅਜਿਹਾ ਕਿਉਂ ਕਿਹਾ ਗਿਆ ਕਿ ਮੈਂ ਉਸ ਨਾਲੋਂ ਰਿਸ਼ਤਾ ਤੋੜ ਦਿੱਤਾ ਹੈ। ਕੌਣ ਇਹ ਕਹਿ ਰਿਹਾ ਹੈ ਅਤੇ ਕਿਉਂ? ਮੈਨੂੰ ਕੋਚ ਬਦਲਣ ਦੀ ਲੋੜ ਨਹੀਂ ਹੈ।''


author

Gurdeep Singh

Content Editor

Related News