ਮਾਲ ਵਿਚ ਜਦੋਂ ਇਕ ਪਾਕਿ ਪ੍ਰਸ਼ੰਸਕ ਨੇ ਸਰਫਰਾਜ਼ ਦੀ ਕੀਤੀ ਬੇਇਜ਼ਤੀ, ਦੇਖੋ ਵੀਡੀਓ

06/22/2019 3:06:55 PM

ਸਪੋਰਟਸ ਡੈਸਕ : ਭਾਰਤ ਖਿਲਾਫ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਮੈਚ ਵਿਚ ਹਾਰ ਦੇ ਬਾਅਦ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੂੰ ਪ੍ਰਸ਼ੰਸਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਪ੍ਰਸ਼ੰਸਕ ਪਾਕਿ ਕਪਤਾਨ ਨੂੰ ਇਤਰਾਜ਼ਯੋਗ ਸ਼ਬਦ ਕਹਿੰਦੇ ਦਿਸ ਰਿਹਾ ਹੈ।

ਦਰਅਸਲ, ਇਸ ਹਾਰ ਤੋਂ ਬਾਅਦ ਸਾਰੇ ਪਾਕਿਸਤਾਨੀ ਖਿਡਾਰੀਆਂ ਨੂੰ ਘੇਰਿਆ ਜਾ ਰਿਹਾ ਹੈ। ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਇਕ ਵਾਰ ਫਿਰ ਕਾਫੀ ਸ਼ਰਮਨਾਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਵੀਡੀਓ ਵਿਚ ਪ੍ਰਸ਼ੰਸਕ ਨੇ ਪਾਕਿ ਦੇ ਕਪਤਾਨ ਸਰਫਰਾਜ਼ ਨੂੰ ਕਿਹਾ, ''ਭਾਜੀ ਤੁਸੀਂ...... ਵਰਗੇ ਮੋਟੇ ਕਿਉਂ ਹੋ। ਤੁਸੀਂ 'ਸੂਰ' ਵਰਗੇ ਮੋਟੇ ਹੋ ਘੱਟ ਖਾਇਆ ਕਰੋ।'' ਹਾਲਾਂਕਿ ਇਸ ਤੋਂ ਬਾਅਦ ਪਾਕਿ ਕਪਤਾਨ ਗੁੱਸੇ 'ਚ ਨਹੀਂ ਆਏ ਅਤੇ ਉਸਨੂੰ ਨਜ਼ਰਅੰਦਾਜ਼ ਕਰ ਦਿੱਤਾ।

 


Related News