ਜਦੋਂ ਵੀ ਤੁਸੀਂ ਭਾਰਤ ਵਿਰੁੱਧ ਭਾਰਤ ''ਚ ਖੇਡਦੇ ਹੋ ਤਦ ਤੁਸੀਂ ਅੰਡਰਡਾਗ ਬਣ ਜਾਂਦੇ ਹੋ : ਟੇਲਰ

Monday, Nov 22, 2021 - 03:28 AM (IST)

ਜਦੋਂ ਵੀ ਤੁਸੀਂ ਭਾਰਤ ਵਿਰੁੱਧ ਭਾਰਤ ''ਚ ਖੇਡਦੇ ਹੋ ਤਦ ਤੁਸੀਂ ਅੰਡਰਡਾਗ ਬਣ ਜਾਂਦੇ ਹੋ : ਟੇਲਰ

ਕਾਨਪੁਰ- ਟੇਲਰ ਲਈ ਪਿਛਲੇ ਪੰਜ ਮਹੀਨੇ ਅਜੀਬ ਰਹੇ ਹਨ। 23 ਜੂਨ ਨੂੰ ਨਿਊਜ਼ੀਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਚੌਕਾ ਮਾਰ ਕੇ ਜਿੱਤ ਦਿਵਾਉਣ ਤੋਂ ਬਾਅਦ ਤੋਂ ਉਸ ਨੇ ਕੋਈ ਕ੍ਰਿਕਟ ਨਹੀਂ ਖੇਡੀ ਹੈ। ਹੁਣ ਜਦੋਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਨਿਊਜ਼ੀਲੈਂਡ ਦਾ ਅਗਲਾ ਚੱਕਰ ਸ਼ੁਰੂ ਕਰਨ ਲਈ ਆਪਣੀ ਬ੍ਰੇਕ ਤੋਂ ਪਰਤ ਰਿਹਾ ਹੈ ਤਾਂ ਉਸ ਨੂੰ ਪਤਾ ਹੈ ਕਿ ਜੇਕਰ ਪ੍ਰਦਰਸ਼ਨ ਦੇ ਮਾਮਲੇ ਵਿਚ ਕੁਝ ਵੀ ਗਲਤ ਹੋਇਆ ਤਾਂ ਉਸਦੇ ਲਈ ਚੀਜ਼ਾਂ ਮੁਸ਼ਕਿਲ ਹੋ ਜਾਣਗੀਆਂ। ਇਸ ਤੋਂ ਇਲਾਵਾ ਉਹ ਭਾਰਤ ਵਿਚ ਭਾਰਤੀ ਟੀਮ ਦਾ ਸਾਹਮਣਾ ਕਰੇਗਾ, ਜਿਹੜਾ ਇਕ ਮੁਸ਼ਕਿਲ ਕੰਮ ਸਾਬਤ ਹੋ ਸਕਦਾ ਹੈ। 

ਇਹ ਖ਼ਬਰ ਪੜ੍ਹੋ- SL v WI : ਡੈਬਿਊ ਮੈਚ 'ਚ ਵਿੰਡੀਜ਼ ਖਿਡਾਰੀ ਦੇ ਸਿਰ 'ਚ ਲੱਗੀ ਸੱਟ, ਹਸਪਤਾਲ 'ਚ ਦਾਖਲ

PunjabKesari


ਟੇਲਰ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਵਿਸ਼ਵ ਚੈਂਪੀਅਨ ਹਾਂ, ਹਾਲਾਂਕਿ ਹੁਣ ਸਾਨੂੰ ਇਸ ਦੀ ਰੱਖਿਆ ਕਰਨੀ ਹੈ। ਇਸ ਗੱਲ ਵਿਚ ਕੋਈ 2 ਰਾਏ ਨਹੀਂ ਹੈ ਕਿ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਭਾਰਤ ਇਕ ਮੁਸ਼ਕਿਲ ਜਗ੍ਹਾ ਹੈ। ਅਸੀਂ ਪਿਛਲੀ ਵਾਰ ਸ਼੍ਰੀਲੰਕਾ ਵਿਚ ਸ਼ੁਰੂਆਤ ਕੀਤੀ ਸੀ ਤੇ ਅਸੀਂ ਉਸ ਸੀਰੀਜ਼ ਨੂੰ ਡਰਾਅ ਕੀਤਾ ਸੀ। ਮੈਨੂੰ ਭਰੋਸਾ ਹੈ ਕਿ ਆਉਣ ਵਾਲੇ 2 ਸਾਲ ਬਹੁਤ ਚੰਗੇ ਹੋਣਗੇ।

ਇਹ ਖ਼ਬਰ ਪੜ੍ਹੋ- ਭਾਰਤ-ਨਿਊਜ਼ੀਲੈਂਡ ਮੈਚ ਤੋਂ ਪਹਿਲਾਂ ਪੁਲਸ ਨੇ 11 ਲੋਕਾਂ ਨੂੰ ਕੀਤਾ ਗ੍ਰਿਫਤਾਰ, ਮੈਦਾਨ 'ਤੇ ਵਧਾਈ ਗਈ ਸੁਰੱਖਿਆ

PunjabKesari
ਟੇਲਰ ਦਾ ਮੰਨਣਾ ਹੈ ਕਿ ਭਾਰਤ ਵਿਚ ਸੀਰੀਜ਼ ਦੀਆਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਤਜਰਬਾ ਮਹੱਤਵਪੂਰਨ ਹੋਵੇਗਾ। ਅਸੀਂ ਕਈ ਸਾਲਾਂ ਤੱਕ ਇਕ ਅੰਡਰਡਾਗ ਟੀਮ ਦੇ ਰੂਪ ਵਿਚ ਖੇਡੇ ਹਾਂ ਪਰ ਹੁਣ ਅਸੀਂ ਇਕ ਚੈਂਪੀਅਨ ਦੇ ਰੂਪ ਵਿਚ ਆ ਰਹੇ ਹਾਂ ਪਰ ਜਦੋਂ ਵੀ ਤੁਸੀਂ ਭਾਰਤ ਵਿਰੁੱਧ ਭਾਰਤ ਵਿਚ ਖੇਡਦੇ ਹੋ ਤਾਂ ਤੁਸੀਂ ਅੰਡਰਡਾਗ ਬਣ ਜਾਂਦੇ ਹੋ, ਭਾਵੇਂ ਫਿਰ ਤੁਸੀਂ ਨੰਬਰ-1 ਹੀ ਹੋਵੇ। ਉਹ ਕੁਝ ਖਿਡਾਰੀਆਂ ਨੂੰ ਆਰਾਮ ਦੇ ਰਹੇ ਹਨ ਪਰ ਉਹ ਅਜੇ ਵੀ ਮੁਸ਼ਕਿਲ ਪੱਖ ਹੈ ਤੇ ਇਨ੍ਹਾਂ ਹਾਲਾਤ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ। 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News