...ਜਦੋਂ ਵਿਰਾਟ ਕੋਹਲੀ ਨੇ ਸ਼ੇਅਰ ਕੀਤੀ 16 ਸਾਲ ਪੁਰਾਣੀ ਤਸਵੀਰ
Friday, Sep 20, 2019 - 10:30 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੁਰਾਣੀ ਤਸਵੀਰ ਜਿਸ ਤਰ੍ਹਾ ਹੀ ਸ਼ੇਅਰ ਕੀਤੀ ਤਾਂ ਕ੍ਰਿਕਟ ਫੈਂਸ ਨੇ ਇਸ 'ਤੇ ਖੂਬ ਕੁਮੇਂਟ ਕੀਤੇ। ਖਾਸ ਤੌਰ 'ਤੇ ਕਈ ਫੈਂਸ ਨੇ ਤਾਂ ਕੋਹਲੀ ਦੀ ਪੁਰਣੀ ਤਸਵੀਰ ਦੀ ਤੁਲਨਾ ਬਾਲੀਵੁੱਡ ਫਿਲਮ ਤੇਰੇ ਨਾਂ ਦੇ ਮੁੱਖ ਕਿਰਦਾਰ ਰਾਧੇ ਨਾਲ ਵੀ ਕੀਤੀ। ਵਿਰਾਟ ਨੇ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਸੀ ਕਿ ਮੈਂ ਆਪਣੇ ਜਵਾਨ ਦਿਨਾਂ ਨੂੰ ਜਾਂਦੇ ਹੋਏ ਦੇਖਿਆ। ਕੋਹਲੀ ਦੀ ਇਕ ਪੋਸਟ 'ਚ 2 ਤਸਵੀਰਾਂ ਸਨ। ਇਕ ਉਸਦੀ 16 ਸਾਲ ਦੀ ਉਮਰ ਦੀ ਤੇ ਦੂਜੀ ਵਰਤਮਾਨ ਦੀ ਪਰ ਫੈਂਸ ਨੇ ਉਸਦੀ ਦੋਵੇਂ ਤਸਵੀਰਾਂ 'ਤੇ ਖੂਬ ਟਰੋਲ ਕੀਤੇ।