ਜਦੋਂ ਇਸ ਗ਼ਲਤੀ ਕਾਰਨ ਤਬਾਹ ਹੋ ਸਕਦਾ ਸੀ ਹਾਰਦਿਕ ਪੰਡਯਾ ਦਾ ਕ੍ਰਿਕਟ ਕਰੀਅਰ, ਜਾਣੋ ਪੂਰਾ ਮਾਮਲਾ

Tuesday, Oct 19, 2021 - 03:15 PM (IST)

ਜਦੋਂ ਇਸ ਗ਼ਲਤੀ ਕਾਰਨ ਤਬਾਹ ਹੋ ਸਕਦਾ ਸੀ ਹਾਰਦਿਕ ਪੰਡਯਾ ਦਾ ਕ੍ਰਿਕਟ ਕਰੀਅਰ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ- ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸੇ ਦੀ ਬਦੌਲਤ ਉਹ ਟੀਮ ਇੰਡੀਆ ਦਾ ਇਕ ਅਹਿਮ ਹਿੱਸਾ ਬਣ ਚੁੱਕੇ ਹਨ ਤੇ ਕਰੀਅਰ ਦੀਆਂ ਬੁਲੰਦੀਆਂ ਨੂੰ ਛੂਹੰਦੇ ਜਾ ਰਹੇ ਹਨ ਪਰ ਇਕ ਵਾਰ ਉਨ੍ਹਾਂ ਨੇ ਕੁਝ ਅਜਿਹਾ ਕਹਿ ਦਿੱਤਾ ਕਿ ਜਿਸ ਕਾਰਨ ਉਹ ਬਹੁਤ ਵੱਡੇ ਵਿਵਾਦ 'ਚ ਫਸ ਗਏ ਸਨ।

ਇਸ ਵਜ੍ਹਾ ਨਾਲ ਮੁਸ਼ਕਲ 'ਚ ਸਨ ਹਾਰਦਿਕ
ਹਾਰਦਿਕ ਪੰਡਯਾ ਨੂੰ ਸਾਲ 2019 'ਚ ਟੀ. ਵੀ. ਸ਼ੋਅ 'ਕੌਫ਼ੀ ਵਿਦ ਕਰਨ' 'ਚ ਸ਼ਾਮਲ ਹੋਣ ਦੇ ਬਾਅਦ ਮੁਸ਼ਕਲ ਦੌਰ ਦੇਖਣਾ ਪਿਆ ਸੀ। ਹਾਰਦਿਕ ਨੇ ਸ਼ੋਅ ਦੇ ਦੌਰਾਨ ਕਈ ਔਰਤਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਉਹ ਆਪਣੇ ਮਾਤਾ-ਪਿਤਾ ਨਾਲ ਬਹੁਤ ਫ਼ਰੈਂਕ ਹਨ। ਇੱਥੋ ਤਕ ਕੀ ਉਹ ਉਨ੍ਹਾਂ ਨੂੰ ਆਪਣੀ ਵਰਜਿਨਿਟੀ ਗੁਆਉਣ ਵਾਲੀ ਗੱਲ ਵੀ ਦਸ ਚੁੱਕੇ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੰਡਯਾ ਦੀ ਕਾਫ਼ੀ ਆਲੋਚਨਾ ਹੋਣ ਲੱਗੀ ਸੀ। 

ਬੀ. ਸੀ. ਸੀ. ਆਈ. ਨੇ ਕੀਤਾ ਸੀ ਸਸਪੈਂਡ
ਹਾਰਦਿਕ ਦੇ ਕੌਫੀ ਵਿਦ ਕਰਨ ਦੇ ਵਿਵਾਦਤ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਇਆ ਸੀ ਤੇ ਇਸ 'ਤੇ ਉਨ੍ਹਾਂ ਨੂੰ ਲੋਕਾਂ ਦੀਆਂ ਕਾਫ਼ੀ ਨੈਗੇਟਿਵ ਪ੍ਰਤੀਕਿਰਿਆਵਾਂ ਮਿਲੀਆਂ ਸਨ ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਹਾਰਦਿਕ ਪੰਡਯਾ ਤੇ ਸ਼ੋਅ 'ਚ ਉਸ ਦੇ ਸਾਥੀ ਕੇ. ਐੱਲ. ਰਾਹੁਲ ਨੂੰ ਸਸਪੈਂਡ ਕਰ ਦਿੱਤਾ ਸੀ।

PunjabKesari

ਕਰੀਅਰ ਖ਼ਤਮ ਹੋਣ ਦਾ ਡਰ
ਈਐਸਪੀਐੱਨਕ੍ਰਿਕਇੰਫੋ ਨੂੰ ਦਿੱਤੇ ਇੰਟਰਵਿਊ 'ਚ ਹਾਰਦਿਕ ਨੇ ਇਸ ਮੁੱਦੇ 'ਤੇ ਖ਼ੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸੁਣਿਆ ਕਿ ਮੈਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਕਈ ਕ੍ਰਿਕਟਰ ਜੋ ਮੈਨੂੰ ਨਿੱਜੀ ਤੌਰ 'ਤੇ ਜਾਣਦੇ ਹਨ, ਉਹ ਮੇਰੇ ਕੋਲ ਆਏ ਤੇ ਮੇਰੇ ਨਾਲ ਗੱਲ ਕੀਤੀ। ਉਨ੍ਹਾਂ ਨੂੰ ਲੱਗਾ ਕਿ ਮੇਰਾ ਕਰੀਅਰ ਖ਼ਤਮ ਹੋ ਗਿਆ।


author

Tarsem Singh

Content Editor

Related News