ਵਰਲਡ ਕੱਪ ਟੀਮ ''ਤੇ ਉੱਠੇ ਸਵਾਲ ਤਾਂ ਕਪਤਾਨ ਰੋਹਿਤ ਸ਼ਰਮਾ ਨੂੰ ਆਇਆ ਗੁੱਸਾ, ਕਿਹਾ- ਅਜਿਹੇ ਸਵਾਲ ਨਾ ਪੁੱਛੋ...

09/05/2023 3:38:46 PM

ਸਪੋਰਟਸ ਡੈਸਕ : BCCI ਨੇ ਆਖਿਰਕਾਰ ਮੰਗਲਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ। ਲੰਬੇ ਸਮੇਂ ਬਾਅਦ ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਤਜਰਬੇਕਾਰ ਬੱਲੇਬਾਜ਼ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੂੰ 15 ਮੈਂਬਰੀ ਟੀਮ 'ਚ ਜਗ੍ਹਾ ਮਿਲੀ ਹੈ, ਜਦਕਿ ਸੰਜੂ ਸੈਮਸਨ ਅਤੇ ਤਿਲਕ ਵਰਮਾ (ਜੋ ਹਾਲ ਹੀ 'ਚ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਸਨ) ਨੂੰ ਬਾਹਰ ਰੱਖਿਆ ਗਿਆ ਹੈ। ਭਾਰਤ ਦੀ ਅਗਵਾਈ ਰੋਹਿਤ ਸ਼ਰਮਾ ਕਰਨਗੇ ਜਦਕਿ ਹਾਰਦਿਕ ਪੰਡਯਾ ਉਪ ਕਪਤਾਨ ਹੋਣਗੇ। ਭਾਰਤ ਨੇ ਤਿੰਨ ਖੱਬੇ ਹੱਥ ਦੇ ਸਪਿਨਰਾਂ ਅਤੇ ਤਿੰਨ ਮਾਹਰ ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰੇਗਾ। ਇਸ਼ਾਨ ਕਿਸ਼ਨ ਅਤੇ ਰਾਹੁਲ ਵਿਕਟਕੀਪਰ ਹੋਣਗੇ।

ਇਹ ਵੀ ਪੜ੍ਹੋ : Asia Cup, IND vs NEP: ਭਾਰਤ ਨੇ 10 ਵਿਕਟਾਂ ਨਾਲ ਜਿੱਤਿਆ ਮੁਕਾਬਲਾ, Top 4 'ਚ ਬਣਾਈ ਜਗ੍ਹਾ

ਬੀ. ਸੀ. ਸੀ. ਆਈ. ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਟੀਮ ਦਾ ਐਲਾਨ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਹਿਤ ਨੂੰ 'ਬਾਹਰਲੇ ਰੌਲੇ' ਬਾਰੇ ਪੁੱਛਿਆ ਗਿਆ ਤਾਂ ਉਹ ਗੁੱਸੇ 'ਚ ਆ ਗਏ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਭਾਰਤ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ ਤਾਂ ਮੈਨੂੰ ਅਜਿਹੇ ਸਵਾਲ ਨਾ ਪੁੱਛੋ। ਅਸੀਂ ਬਾਹਰੀ ਸ਼ੋਰ ਵੱਲ ਧਿਆਨ ਨਹੀਂ ਦੇਣਾ ਚਾਹੁੰਦੇ। ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਅਸੀਂ ਉਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਮੈਂ ਉਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ।

ਇਕ ਵੱਖਰੇ ਸਵਾਲ 'ਤੇ ਰੋਹਿਤ ਨੇ ਟੀਮ ਦੇ ਸੰਯੋਜਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਕੱਪ ਲਈ ਸਰਵੋਤਮ ਟੀਮ ਦੀ ਚੋਣ ਕੀਤੀ ਹੈ। ਸਾਡੇ ਕੋਲ ਬੱਲੇਬਾਜ਼ੀ ਵਿੱਚ ਡੂੰਘਾਈ ਹੈ, ਸਾਡੇ ਕੋਲ ਸਪਿਨ ਅਤੇ ਗੇਂਦਬਾਜ਼ੀ ਦੇ ਹੋਰ ਵਿਕਲਪ ਹਨ। ਹਾਰਦਿਕ ਪੰਡਯਾ ਇੱਕ ਪੂਰਾ ਪੈਕੇਜ ਹੈ, ਉਸ ਦੀ ਫਾਰਮ ਵਿਸ਼ਵ ਪੱਧਰ 'ਤੇ ਸਾਡੇ ਲਈ ਮਹੱਤਵਪੂਰਨ ਹੋਵੇਗੀ।

ਇਹ ਵੀ ਪੜ੍ਹੋ : Asia Cup : ਮੈਂ ਪ੍ਰਦਰਸ਼ਨ ਤੋਂ ਖ਼ੁਸ਼ ਹਾਂ, ਭਾਰਤ ਤੋਂ ਹਾਰ 'ਤੇ ਬੋਲੇ ਨੇਪਾਲ ਦੇ ਕਪਤਾਨ ਰੋਹਿਤ ਪੌਡੇਲ

ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇ. ਐੱਲ. ਰਾਹੁਲ, ਹਾਰਦਿਕ ਪੰਡਯਾ (ਉਪ-ਕਪਤਾਨ), ਸੂਰਯਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News