...ਜਦੋਂ ਇੰਗਲੈਂਡ ਦੇ ਕ੍ਰਿਕਟਰਾਂ ਦੀ ਪ੍ਰੈਕਟਿਸ ਦੇਖਣ ਪਹੁੰਚਿਆ ਸੱਪ

10/15/2018 9:28:40 PM

ਜਲੰਧਰ— ਇਨ੍ਹਾਂ ਦਿਨ੍ਹਾਂ 'ਚ ਇੰਗਲੈਂਡ ਦੀ ਟੀਮ ਸ਼੍ਰੀਲੰਕਾ ਦੌਰੇ 'ਤੇ ਹੈ। ਸ਼੍ਰੀਲੰਕਾ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਤੀਜੇ ਵਨ ਡੇ ਤੋਂ ਪਹਿਲਾਂ ਇੰਗਲੈਂਡ ਟੀਮ ਦੇ ਖਿਡਾਰੀਆਂ ਨੇ ਨੈੱਟ ਅਭਿਆਸ ਕੀਤਾ ਪਰ ਇਸ ਦੌਰਾਨ ਇੰਗਲੈਂਡ ਦੇ ਖਿਡਾਰੀਆਂ ਦਾ ਸਾਹਮਣਾ ਮੈਦਾਨ 'ਤੇ ਨੈੱਟ ਦੇ ਨੇੜੇ ਇਕ ਖਤਰਨਾਕ ਸੱਪ ਨਾਲ ਹੋ ਗਿਆ। ਹਾਲਾਂਕਿ ਇਸ ਸੱਪ ਦੀ ਵਜ੍ਹਾ ਨਾਲ ਕਿਸੇ ਖਿਡਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।


ECB ਨੇ ਟਵਿਟਰ 'ਤੇ ਸ਼ੇਅਰ ਕੀਤੀ ਵੀਡੀਓ
ਇਸ ਘਟਨਾ ਦੀ ਵੀਡੀਓ ਇੰਗਲੈਂਡ ਕ੍ਰਿਕਟ ਬੋਰਡ ਨੇ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ। ਆਪਣੇ ਟਵਿਟਰ 'ਚ ਈ. ਸੀ. ਬੀ. ਨੇ ਲਿਖਿਆ ' ਸਵੇਰੇ ਨੈੱਟ ਅਭਿਆਸ 'ਚ ਬਿਨ੍ਹਾਂ ਬੁਲਾਏ ਮਹਿਮਾਨ'। ਇਹ ਵੀਡੀਓ ਕਰੀਬ 12 ਸੈਂਕਿੰਡ ਦੀ ਹੈ ਤੇ ਵੀਡੀਓ 'ਚ 2 ਲੋਕ ਸੱਪ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੀ ਪਾਸੇ ਮੌਜੂਦ ਲੋਕ ਤੇ ਸਟਾਫ ਸੱਪ ਦੀ ਫੋਟੋ ਖਿੱਚਣ ਤੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ।


Related News