...ਜਦੋਂ ਸ਼ਿਖਰ ਧਵਨ ਨੇ ਸੜਕ ’ਤੇ ਬੱਚਿਆਂ ਨਾਲ ਕੀਤੀ ਮਸਤੀ (ਵੀਡੀਓ)
Monday, Sep 02, 2019 - 10:10 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ 15 ਸਤੰਬਰ ਤੋਂ ਦੱਖਣੀ ਅਫਰੀਕਾ ਵਿਰੁੱਧ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਮਸਤੀ ਦੇ ਮੂਡ ’ਚ ਨਜ਼ਰ ਆ ਰਹੇ ਹਨ। ਧਵਨ ਦੀ ਵੈਸਟਇੰਡੀਜ਼ ਦੇ ਵਿਰੁੱਧ ਹੋਣ ਵਾਲੇ ਟੈਸਟ ਮੈਚਾਂ ’ਚ ਚੋਣ ਨਹੀਂ ਹੋਈ ਸੀ। ਇਸ ਦੌਰਾਨ ਉਹ ਦੱਖਣੀ ਅਫਰੀਕਾ ਦੇ ਵਿਰੁੱਧ ਸੀਰੀਜ਼ ਤੋਂ ਪਹਿਲਾਂ ਇਸ ਸਮੇਂ ਅਭਿਆਸ ਕਰ ਰਹੇ ਹਨ। ਇਸ ਦੌਰਾਨ ਧਵਨ ਵਿਹਲੇ ਸਮੇਂ ਕਾਰ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰਸਤੇ ’ਚ ਉਸ ਨੂੰ ਬੱਚੇ ਖੇਡਦੇ ਦਿਖੇ ਤਾਂ ਉਸ ਨੇ ਕਾਰ ਰੋਕ ਲਈ।
ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਐਤਵਾਰ ਦੀ ਸ਼ੁਰੂਆਤ ਕਰਨ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਪਿਆਰ ਫੈਲਾਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ। ਇਹ ਉਹ ਸਭ ਤੋਂ ਸ਼ਾਨਦਾਰ ਤੋਹਫਾ ਹੈ ਜੋ ਤੁਸੀਂ ਕਿਸੇ ਨੂੰ ਦੇ ਸਕਦੇ ਹੋ। ਇਸ ਬੱਚੇ ਦੀ ਮੁਸਕਾਨ ਤੇ ਇਸ ਦਾ ਕਰਦਾਰ ਮੈਨੂੰ ਬਹੁਤ ਪਸੰਦ ਆਇਆ। ਪਰਮਾਤਮਾ ਦੀ ਕ੍ਰਿਪਾ ਬਣੀ ਰਹੇ ਇਸ ’ਤੇ।