ਜਦੋਂ ਪਤੀ ਨਾਲ ਪਹਿਲੀ ਵਾਰ ਮਿਲੀ ਸੀ ਸੇਰੇਨਾ ਵਿਲੀਅਮਸ

Monday, May 18, 2020 - 11:47 AM (IST)

ਜਦੋਂ ਪਤੀ ਨਾਲ ਪਹਿਲੀ ਵਾਰ ਮਿਲੀ ਸੀ ਸੇਰੇਨਾ ਵਿਲੀਅਮਸ

ਨਵੀਂ ਦਿੱਲੀ : ਅਮਰੀਕਾ ਦੀ ਧਾਕੜ ਮਹਿਲਾ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਨੇ ਆਪਣੇ ਪਤੀ ਤੇ ਰੇਡਿਟ ਦੇ ਸਹਿ ਸੰਸਥਾਪਕ ਐਲੇਕਿਸਸ ਓਹੇਨੀਅਨ ਦੇਨਾਲ ਆਪਮੀ ਪਹਿਲੀ ਮੁਲਾਕਾਤ ਨੂੰ ਇਕ ਵਾਰ ਫਿਰ ਤੋਂ ਯਾਦ ਕੀਤਾ ਹੈ। 23 ਵਾਰ ਦੀ ਗ੍ਰੈਂਡਸਲੈਮ ਜੇਤੂ ਸੇਰੇਨਾ ਨੇ ਇੰਸਟਾਗ੍ਰਾਮ 'ਤੇ ਪਤੀ ਦੇ ਨਾਲ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਸ ਦਾ ਪਤੀ ਇਹ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਵੀਡੀਓ ਵਿਚ ਕੀਤੀ ਜਾ ਰਹੀ ਡਾਈਵਿੰਗ ਉਸ ਦੇ ਘਰ ਦੇ ਕੋਲ ਕੀਤੀ ਗਈ ਹੈ।

PunjabKesari

ਸੇਰੇਨਾ ਨੇ ਕਿਹਾ ਕਿ ਇਹ ਸਫਰ 5-6 ਸਾਲ ਪਹਿਲਾਂ ਰੋਮ ਵਿਚ ਸ਼ੁਰੂ ਹੋਇਆ ਸੀ। ਉਹ ਮੇਰੀ ਟੇਬਲ 'ਤੇ ਆ ਕੇ ਬੈਠ ਗਿਆ ਸੀ। ਮੈਂ ਉਸ ਨੂੰ ਛੱਡਣ ਲਈ ਕਿਹਾ ਤਾਂ ਉਸ  ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਮੈਂ ਉਸ ਤੋਂ ਪੁੱਛਿਆ ਕਿ ਉਸ ਨੂੰ ਇਹ ਪਸੰਦ ਹੈ ਤਾਂ ਉਸ ਨੇ ਕਿਹਾ ਕਿ ਹਾਂ। ਆਖਿਰਕਾਰ ਮੈਂ ਵੀ ਹਾਂ ਕਹਿ ਦਿੱਤਾ 'ਤੇ 5-6 ਸਾਲ ਬਾਅਦ ਹੁਣ ਅਸੀਂ ਇੱਥੇ ਹਾਂ। 

PunjabKesari

ਸੇਰੇਨਾ ਤੇ ਓਹੇਨੀਅਨ ਦੀ 2016 ਵਿਚ ਮੰਗਣੀ ਹੋਈ ਸੀ ਤੇ ਸਤੰਬਰ 2017 ਵਿਚ ਉਨ੍ਹਾਂ ਦੇ ਬੇਟੀ ਹੋਈ ਸੀ। ਸੇਰੇਨਾ ਜਦੋਂ 6 ਮਹੀਨੇ ਦੀ ਗਰਭਵਤੀ ਸੀ ਤਾਂ ਉਹ ਆਸਟਰੇਲੀਅਨ ਓਪਨ ਜਿੱਤੀ ਸੀ। ਲੰਬੀ ਬ੍ਰੇਕ ਤੋਂ ਬਾਅਦ ਉਹ ਫਰਵਰੀ 2018 ਵਿਚ ਆਪਣੀ ਭੈਣ ਵੀਨਸ ਵਿਲੀਅਮਸ ਦੇ ਨਾਲ ਫੈੱਡ ਕੱਪ ਵਿਚ ਪਰਤੀ ਸੀ। ਉਸ ਨੇ ਉਸੇ ਸਾਲ ਫ੍ਰੈਂਚ ਓਪਨ ਵੀ ਵਾਪਸੀ ਕੀਤੀ ਸੀ। 


author

Ranjit

Content Editor

Related News