ਜਦੋਂ ਲਤਾ ਜੀ ਨੇ ਪਾਕਿ ਖ਼ਿਲਾਫ਼ ਭਾਰਤੀ ਟੀਮ ਦੀ ਜਿੱਤ ਲਈ ਰੱਖਿਆ ਸੀ 'ਨਿਰਜਲ ਵਰਤ'

Monday, Feb 07, 2022 - 02:59 PM (IST)

ਨਵੀਂ ਦਿੱਲੀ (ਭਾਸ਼ਾ)- ਕ੍ਰਿਕਟ ਨੂੰ ਲੈ ਕੇ ਲਤਾ ਮੰਗੇਸ਼ਕਰ ਦੀ ਦੀਵਾਨਗੀ ਜਗ-ਜ਼ਾਹਰ ਹੈ ਅਤੇ ਉਨ੍ਹਾਂ ਨੇ ਵਿਸ਼ਵ ਕੱਪ 2011 ਵਿਚ ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਵਿਚ ਭਾਰਤੀ ਟੀਮ ਦੀ ਜਿੱਤ ਲਈ ਪਾਣੀ ਰਹਿਤ ਵਰਤ (ਨਿਰਜਲ ਵਰਤ) ਰੱਖਿਆ ਸੀ। ਭਾਰਤ ਰਤਨ ਸਵਰ ਕੋਕਿਲਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਮੁੰਬਈ ਵਿਚ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ: ਭਾਰਤੀ ਟੀਮ ਦੇ ਖਿਡਾਰੀਆਂ ਨੇ ਇੰਝ ਦਿੱਤੀ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ

ਉਨ੍ਹਾਂ ਨੇ ਇਕ ਵਾਰ ਭਾਸ਼ਾ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ ਸੀ, ‘ਮੈਂ ਪੂਰਾ ਮੈਚ ਦੇਖਿਆ ਅਤੇ ਮੈਂ ਬਹੁਤ ਤਣਾਅ ਵਿਚ ਸੀ।’ ਉਨ੍ਹਾਂ ਕਿਹਾ ਸੀ, ‘ਜਦੋਂ ਭਾਰਤੀ ਟੀਮ ਖੇਡਦੀ ਹੈ ਤਾਂ ਮੇਰੇ ਘਰ ਵਿਚ ਸਭ ਦਾ ਕੁੱਝ ਨਾ ਕੁੱਝ ਟੋਟਕਾ ਹੁੰਦਾ ਹੈ। ਮੈਂ, ਮੀਨਾ ਅਤੇ ਊਸ਼ਾ ਨੇ ਸੈਮੀਫਾਈਨਲ ਦੌਰਾਨ ਕੁਝ ਖਾਧਾ-ਪੀਤਾ ਨਹੀਂ ਸੀ। ਮੈਂ ਲਗਾਤਾਰ ਭਾਰਤ ਦੀ ਜਿੱਤ ਲਈ ਪ੍ਰਾਰਥਨਾ ਕਰ ਰਹੀ ਸੀ ਅਤੇ ਭਾਰਤ ਦੀ ਜਿੱਤ ਤੋਂ ਬਾਅਦ ਹੀ ਅਸੀਂ ਭੋਜਨ ਅਤੇ ਪਾਣੀ ਗ੍ਰਹਿਣ ਕੀਤਾ।

ਇਹ ਵੀ ਪੜ੍ਹੋ: ਸਚਿਨ ਲਈ ਸਭ ਤੋਂ ਪਹਿਲਾਂ ਲਤਾ ਮੰਗੇਸ਼ਕਰ ਨੇ ਹੀ ਕੀਤੀ ਸੀ ਇਸ ਸਨਮਾਨ ਦੀ ਮੰਗ, 'ਆਈ' ਆਖ ਬੁਲਾਉਂਦੇ ਸਨ ਤੇਂਦੁਲਕਰ

ਵਿਸ਼ਵ ਕੱਪ 1983 ਦੇ ਫਾਈਨਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਸੀ, ‘ਮੈਂ ਉਸ ਸਮੇਂ ਲੰਡਨ ਵਿਚ ਸੀ ਅਤੇ ਮੈਂ ਕਪਿਲ ਦੇਵ ਅਤੇ ਉਨ੍ਹਾਂ ਦੀ ਟੀਮ ਨੂੰ ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਤੋਂ ਪਹਿਲਾਂ ਡਿਨਰ ’ਤੇ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆ।’ ਉਨ੍ਹਾਂ ਕਿਹਾ ਸੀ, ‘ਖ਼ਿਤਾਬ ਜਿੱਤਣ ਤੋਂ ਬਾਅਦ ਕਪਿਲ ਦੇਵ ਨੇ ਮੈਨੂੰ ਡਿਨਰ ’ਤੇ ਬੁਲਾਇਆ ਸੀ। ਮੈਂ ਜਾ ਕੇ ਟੀਮ ਨੂੰ ਵਧਾਈ ਦਿੱਤੀ।’ ਸਚਿਨ ਤੇੇੇਂਦੁਲਕਰ ਨੂੰ ਉਹ ਆਪਣਾ ਪੁੱਤਰ ਮੰਨਦੀ ਸੀ ਅਤੇ ਉਹ ਵੀ ਉਨ੍ਹਾਂ ਨੂੰ ਮਾਂ ਸਰਸਵਤੀ ਕਹਿੰਦੇ ਸਨ। ਇਤਫਾਕ ਦੀ ਗੱਲ ਹੈ ਕਿ ਸਰਸਵਤੀ ਪੂਜਾ ਦੇ ਅਗਲੇ ਹੀ ਦਿਨ ਭਾਰਤ ਦੀ ਸਰਸਵਤੀ ਦਾ ਦਿਹਾਂਤ ਹੋ ਗਿਆ।

ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਦਾ ਦਿਹਾਂਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News