ਜਦੋਂ ਯੂਜਨੀ ਨੇ ਟਵਿੱਟਰ ''ਤੇ ਪੀਜ਼ਾ ਆਰਡਰ ਕਰਨ ਦੀ ਮੰਗੀ ਸਲਾਹ, ਪ੍ਰਸ਼ੰਸਕਾਂ ਵੱਲੋਂ ਮਿਲੇ ਅਜੀਬ ਜਵਾਬ

09/28/2019 2:31:00 PM

ਸਪੋਰਟਸ ਡੈਸਕ : ਕੈਨੇਡਾ ਦੀ ਟੈਨਿਸ ਸਟਾਰ ਯੂਜਨੀ ਬੋਚਰਡ ਕੋਰਟ ਤੋਂ ਵੱਧ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਖਬਰਾਂ ਬਣੀ ਰਹਿੰਦੀ ਹੈ। ਉਹ ਟਵਿੱਟਰ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਸਿਰਫ ਟੈਨਿਸ ਹੀ ਨਹੀਂ ਉਸ ਤੋਂ ਇਲਾਵਾ ਵੀ ਕਈ ਹੋਰ ਚੀਜ਼ਾਂ ਨੂੰ ਲੈ ਕੇ ਟਵੀਟ ਕਰਦੀ ਰਹਿੰਦੀ ਹੈ। ਇਕ ਵਾਰ ਫਿਰ ਉਸਦਾ ਟਵੀਟ ਚਰਚਾ 'ਚ ਆ ਗਿਆ ਹੈ। ਸ਼ੁੱਕਰਵਾਰ ਨੂੰ ਯੂਜਿਨੀ ਨੇ ਟਵੀਟ ਕਰ ਕੇ ਪ੍ਰਸ਼ੰਸਕਾਂ ਤੋਂ ਸਲਾਹ ਮੰਗੀ ਕਿ ਉਹ ਕਹਿੜਾ ਪੀਜ਼ਾ ਆਰਡਰ ਕਰੇ। ਇਸ ਤੋਂ ਬਾਅਦ ਲੋਕਾਂ ਨੇ ਬੜੇ ਅਜੀਬ ਜਵਾਬ ਦੇਣੇ ਸ਼ੁਰ ਕਰ ਦਿੱਤੇ। ਕੁਝ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਕਾਲ ਕਰੇ ਕਾਫੀ ਤਾਂ ਜੋ ਉਸ ਨੂੰ ਪਿਜ਼ਾ ਡਿਲੀਵਰ ਹੋ ਸਕੇ। ਉੱਥੇ ਕੁਝ ਪ੍ਰੰਸ਼ੰਸਕਾਂ ਨੇ ਕਿਹਾ ਕਿ ਪੀਜ਼ਾ ਦੀ ਜਗ੍ਹਾ ਟੈਨਿਸ 'ਤੇ ਧਿਆਨ ਦਵੋ।
PunjabKesari

PunjabKesari

PunjabKesari

PunjabKesari

ਟਵਿੱਟਰ 'ਤੇ ਸ਼ਰਤ ਹਾਰਨ ਤੋਂ ਬਾਅਦ ਬਲਾਇੰਡ ਡੇਟ 'ਤੇ ਗਈ ਸੀ ਯੂਜਨੀ 
ਯੂਜਨੀ ਇਸ ਤੋਂ ਪਹਿਲਾਂ ਸਾਲ 2007 ਵਿਚ ਤਦ ਚਰਚਾ ਵਿਚ ਆ ਗਈ ਸੀ ਜਦੋਂ ਉਹ ਟਵਿੱਟਰ 'ਤੇ ਇਕ ਸ਼ਰਤ ਹਾਰਨ ਤੋਂ ਬਾਅਦ ਬਲਾਇੰਡ ਡੇਟ 'ਤੇ ਗਈ ਸੀ। ਯੂਜਨੀ ਨੇ 20 ਸਾਲ ਦੇ ਸਟੂਡੈਂਟ ਜਾਨ ਗੋਏਹਕੀ ਦੇ ਨਾਲ ਐੱਨ. ਬੀ. ਏ. ਵਿਚ ਬਰੁਕਲਿਨ ਦੇ ਜਿੱਤਣ ਦੀ ਸ਼ਰਤ ਲਗਾਈ ਸੀ। ਜਿਸ ਤੋਂ ਬਾਅਦ ਉਹ ਹਾਰ ਗਈ ਸੀ। ਹਾਰਨ ਤੋਂ ਬਾਅਦ ਯੂਜਨੀ ਸ਼ਰਤ ਤੋਂ ਪਿੱਛੇ ਨਹੀਂ ਹਟੀ ਅਤੇ ਡੇਟ 'ਤੇ ਗਈ। ਯੂਜਨੀ ਸਾਲ 2014 ਵਿਚ ਵਰਲਡ ਦੀ 4 ਨੰਬਰ ਖਿਡਾਰਨ ਬਣੀ ਸੀ ਜਦੋਂ ਉਸਨੇ ਵਿੰਬਲਡਨ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਹਾਲਾਂਕਿ ਉਸ ਤੋਂ ਬਾਅਦ ਉਸਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਅਤੇ ਹੁਣ ਉਹ ਵਰਲਡ ਵਿਚ 157ਵੇਂ ਨੰਬਰ 'ਤੇ ਹੈ।


Related News