ਜਦੋਂ ਭਾਰਤ ਦੀ ਜਿੱਤ ਲਈ ਦੁਆ ਮੰਗਣ ਅਸਲਮ ਨਾਲ ਮਸੀਤ ਗਏ ਸਨ ਬਲਬੀਰ ਸਿੰਘ ਸੀਨੀਅਰ

05/27/2020 10:53:14 AM

ਨਵੀਂ ਦਿੱਲੀ– ਭਾਰਤੀ ਹਾਕੀ ਦਾ ਯੁੱਗ ਪੁਰਸ਼ ਬਲਬੀਰ ਸਿੰਘ ਸੀਨੀਅਰ ਦੀ ਮਹਾਨਤਾ ਦਾ ਮੁਲਾਂਕਣ ਉਨ੍ਹਾਂ ਦੇ ਤਮਗਿਆਂ ਜਾਂ ਟ੍ਰਾਫੀਆਂ ਨਾਲ ਨਹੀਂ ਸਗੋਂ ਦੇਸ਼ ਨੂੰ ਸਭ ਤੋਂ ਉੱਪਰ ਮੰਨਣ ਦੇ ਉਨ੍ਹਾਂ ਦੇ ਜਜਬੇ ਤੋਂ ਵੀ ਹੁੰਦਾ ਹੈ, ਜਿਸਦੀ ਅਮਿਟ ਛਾਪ ਉਹ ਦੂਜੇ ਖਿਡਾਰੀਆਂ ’ਤੇ ਛੱਡਦੇ ਸਨ ਤੇ ਅਜਿਹਾ ਹੀ ਘਟਨਾ ਵਿਸ਼ਵ ਕੱਪ 1975 ਦੇ ਸੈਮੀਫਾਈਨਲ ਵਿਚ ਭਾਰਤ ਦੀ ਜਿੱਤ ਦੇ ਸੂਤਰਧਾਰ ਰਹੇ ਅਸਲਮ ਸ਼ੇਰ ਖਾਨ ਦੇ ਨਾਲ ਵੀ ਵਾਪਸੀ। ਭਾਰਤੀ ਟੀਮ ਚੰਡੀਗੜ੍ਹ ਵਿਚ ਤਿਆਰੀ ਤੋਂ ਬਾਅਦ ਕੁਆਲਾਲੰਪੁਰ ਵਿਸ਼ਵ ਕੱਪ ਖੇਡਣ ਗਈ ਸੀ ਤੇ ਸੈਮੀਫਾਈਨਲ ਵਿਚ ਮਲੇਸ਼ੀਆ ਵਿਰੁੱਧ ਇਕ ਗੋਲ ਨਾਲ ਪਿਛੜ ਰਹੀ ਸੀ। ਆਖਰੀ ਸੀਟੀ ਬੱਜਣ ਤੋਂ ਕੁਝ ਮਿੰਟ ਪਹਿਲਾਂ  ਟੀਮ ਦੇ ਮੈਨੇਜਰ ਬਲਬੀਰ ਸੀਨੀਅਰ ਨੇ ਅਸਲਮ ਨੂੰ ਪੈਨਲਟੀ ਸ਼ਾਟ ਲੈਣ ਬੁਲਾਇਅਾ ਤੇ ਉਸ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਭਾਰਤ ਨੇ ਉਹ ਮੈਚ ਜਿੱਤ ਕੇ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਜਗ੍ਹਾ ਬਣਾਈ ਤੇ ਉਸ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਆਪਣੇ ਨਾਂ ਕੀਤਾ।
ਅਸਲਮ ਨੇ ਲੰਡਨ ਤੋਂ ਦੱਸਿਆ,‘‘ਬਲਬੀਰ ਸਰ ਨੇ ਮੇਰੇ ’ਤੇ ਭਰੋਸਾ ਕੀਤਾ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਭਰੋਸੇ ’ਤੇ ਖਰਾ ਉਤਰਿਆ।’’

PunjabKesari

ਉਸ ਨੇ ਕਿਹਾ,‘‘ਮੈਚ ਤੋਂ ਪਹਿਲਾਂ ਦੀ ਵੀ ਇਕ ਕਹਾਣੀ ਹੈ, ਜਿਹੜੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਮੈਚ ਸ਼ੁੱਕਰਵਾਰ ਨੂੰ ਸੀ ਤੇ ਮੈਂ ਜੁੰਮੇ ਦੀ ਨਮਾਜ ਪੜ੍ਹਨ ਜਾਣ ਦੀ ਤਿਆਰੀ ਕਰ ਰਿਹਾ ਸੀ। ਬਲਬੀਰ ਸਰ ਮੇਰੇ ਕਮਰੇ ਵਿਚ ਆਏ ਤੇ ਬੋਲੇ ਕਿ ਅਸਲਮ ਮੈਂ ਵੀ ਤੇਰੇ ਨਾਲ ਮਸਜਿਦ ਚੱਲਾਂਗਾ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸਲਮ ਮੈਂ ਵੀ ਦੇਖਣਾ ਚਾਹੁੰਦਾ ਹਾਂ ਕਿ ਅੱਲ੍ਹਾ ਇਕ ਸਿੱਖ ਦੀ ਦੁਆ ਕਬੂਲ ਕਰਦਾ ਹੈ ਜਾਂ ਨਹੀਂ। ਅਸੀਂ ਮਸਜਿਦ ਪਹੁੰਚੇ ਤਾਂ ਪੂਰੀ ਪਾਕਿਸਤਾਨੀ ਟੀਮ ਤੇ ਕੋਚ ਉਥੇ ਨਮਾਜ ਪੜ੍ਹਨ ਆਏ ਸਨ। ਬਲਬੀਰ ਸਰ ਨੂੰ ਦੇਖਕੇ ਪਾਕਿਸਤਾਨ ਦੇ ਮਸ਼ਹੂਰ ਖਿਡਾਰੀ ਰਸ਼ੀਦ ਜੂਨੀਅਰ ਨੇ ਮੈਨੂੰ ਕਿਹਾ ਕਿ ਅਸਲਮ ਇਕ ਨੇ ਸਿੱਖ ਮਸਜਿਦ ਵਿਚ ਆਇਆ ਹੈ, ਜਿਸ ਨੂੰ ਭਰੋਸਾ ਹੈ ਕਿ ਈਸ਼ਵਰ ਇਕ ਹੈ। ਅੱਲ੍ਹਾ ਅਜਿਹੇ ਨੇਕ ਇਨਸਾਨ ਦੀ ਦੁਆ ਜ਼ਰੂਰ ਸੁਣੇਗਾ।’’ ਅਸਲਮ ਨੇ ਦੱਸਿਆ ਕਿ ਨਮਾਜ ਪੜ੍ਹਨ ਤੋਂ ਬਾਅਦ ਉਹ ਬਲਬੀਰ ਸੀਨੀਅਰ ਦੇ ਨਾਲ ਗੁਰਦੁਆਰਾ ਵੀ ਗਏ। ਉਸ ਨੇ ਕਿਹਾ,‘‘ਸਾਡੀ ਦੁਆ ਕਬੂਲ ਹੋਈ ਤੇ ਭਾਰਤ ਨੇ ਵਿਸ਼ਵ ਕੱਪ ਜਿੱਤਿਆ। ਪਹਿਲੀ ਵਾਰ। ਬਲਬੀਰ ਸਰ ਲਈ ਦੇਸ਼ ਸਭ ਤੋਂ ਉੱਪਰ ਸੀ ਤੇ ਉਹ ਜਾਤ-ਪਾਤ ਨੂੰ ਨਹੀਂ ਮੰਨਦੇ ਸਨ।’’
 


Ranjit

Content Editor

Related News