IPL ਵਿਚ ਕਿਸ ਤਰ੍ਹਾਂ ਦਾ ਹੋਵੇਗਾ ਪਿੱਚਾਂ ਦਾ ਮਿਜਾਜ਼

Thursday, Mar 24, 2022 - 03:11 AM (IST)

IPL ਵਿਚ ਕਿਸ ਤਰ੍ਹਾਂ ਦਾ ਹੋਵੇਗਾ ਪਿੱਚਾਂ ਦਾ ਮਿਜਾਜ਼

ਮੁੰਬਈ- ਆਈ. ਪੀ. ਐੱਲ.-2022 ਦੇ ਮੈਚ ਮੁੰਬਈ ਤੇ ਪੁਣੇ ਦੇ 4 ਸਟੇਡੀਅਮਾਂ 'ਚ ਖੇਡੇ ਜਾਣਗੇ। ਆਈ. ਪੀ. ਐੱਲ.-2022 ਵਿਚ 70 ਵਿਚੋਂ 55 ਮੈਚ ਮੁੰਬਈ ਦੇ 3 ਮੈਦਾਨਾਂ 'ਤੇ ਹੋਣਗੇ, ਜਿੱਥੇ ਪਿੱਚ 'ਤੇ ਲਾਲ ਮਿੱਟੀ ਦਾ ਪ੍ਰਯੋਗ ਹੁੰਦਾ ਹੈ (ਵਾਨਖੇੜੇ ਸਟੇਡੀਅਮ, ਬ੍ਰਬੋਰਨ ਸਟੇਡੀਅਮ ਅਤੇ ਨਵੀਂ ਮੁੰਬਈ ਵਿਚ ਡੀ. ਵਾਈ. ਪਾਟਿਲ ਸਪੋਰਟਸ ਅਕਾਦਮੀ)। ਪੁਣੇ ਦਾ ਐੱਮ. ਸੀ. ਏ. ਸਟੇਡੀਅਮ, ਜਿੱਥੇ ਬਾਕੀ ਦੇ ਮੈਚ ਆਯੋਜਿਤ ਹੋਣਗੇ, ਕਾਲੀ ਮਿੱਟੀ ਦਾ ਇਸਤੇਮਾਲ ਕਰਦਾ ਹੈ। ਲਾਲ ਅਤੇ ਕਾਲੀ ਮਿੱਟੀ ਨਾਲ ਬਣੀਆਂ ਪਿਚਾਂ 'ਤੇ ਆਚਰਣ ਦਾ ਕਿੰਨਾ ਅੰਤਰ ਹੁੰਦਾ ਹੈ? ਕੀ ਓਸ ਨਾਲ ਫਰਕ ਪਵੇਗਾ? ਪੁਣੇ ਵਰਗੇ ਖੁੱਲ੍ਹੇ ਮੈਦਾਨ ਤੋਂ ਜਾਂ ਅਰਬ ਸਾਗਰ ਦੇ ਨਜ਼ਦੀਕ ਸਥਿਤ ਵਾਨਖੇੜੇ ਅਤੇ ਬ੍ਰਬੋਰਨ ਵਿਚ ਗੇਂਦਬਾਜ਼ਾਂ ਨੂੰ ਕੀ ਮਦਦ ਮਿਲ ਸਕਦੀ ਹੈ? ਭਾਰੀ ਗਰਮੀ ਵਿਚ ਸੀਮਿਤ ਮੈਦਾਨਾਂ 'ਤੇ 70 ਮੈਚ ਖੇਡੇ ਜਾਣ ਨਾਲ ਕੀ ਸੈਸ਼ਨ ਦੇ ਦੂਜੇ ਹਿੱਸੇ ਵਿਚ ਪਿਚਾਂ ਵਿਚ ਜ਼ਿਆਦਾ ਖੁਰਦਰਾਪਣ ਦੇਖਣ ਨੂੰ ਮਿਲ ਸਕਦਾ ਹੈ?

PunjabKesari

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਜਡੇਜਾ ਫਿਰ ਤੋਂ ਬਣੇ ਨੰਬਰ 1 ਆਲਰਾਊਂਡਰ, ਵਿਰਾਟ ਆਪਣੇ ਸਥਾਨ 'ਤੇ ਬਰਕਰਾਰ
ਵਾਨਖੇੜੇ ਸਟੇਡੀਅਮ : ਇਸ ਮੈਦਾਨ 'ਤੇ ਰਿਸਟਸਪਿਨ ਤੇ ਉਂਗਲੀਆਂ ਤੋਂ ਸਪਿਨ ਕਰਨ ਵਾਲੇ ਗੇਂਦਬਾਜ਼ਾਂ 'ਚ ਖਾਸ ਫਰਕ ਨਜ਼ਰ ਆਉਂਦਾ ਹੈ, ਜਿੱਥੇ ਰਿਸਟਸਪਿਨਰ 9.15 ਦੇ ਇਕਾਨਮੀ ਨਾਲ ਹਰ 34 ਗੇਂਦ 'ਚ ਵਿਕਟ ਲੈਂਦਾ ਹੈ, ਉੱਥੇ ਹੀ ਫਿੰਗਰ ਸਪਿਨਰ ਲਈ ਉਹੀ ਹੀ ਅੰਕੜੇ ਹਨ 6.92 ਪ੍ਰਤੀ ਓਵਰ ਅਤੇ 27 ਗੇਂਦਾਂ। ਆਈ. ਪੀ. ਐੱਲ. 2021 ਦੌਰਾਨ ਪਾਵਰ ਪਲੇਅ 'ਚ ਤੇਜ਼ ਗੇਂਦਬਾਜ਼ਾਂ ਨੇ 31 ਵਿਕਟਾਂ ਲਈਆਂ ਅਤੇ ਸਪਿਨਰਾਂ ਨੇ ਸਿਰਫ ਇਕ। ਵਾਨਖੇੜੇ ਵਿਚ ਜਿੱਤਣ ਦਾ ਸਭ ਤੋਂ ਸਰਲ ਮੰਤਰ ਰਿਹਾ ਹੈ, ਟਾਸ ਜਿੱਤੋ, ਗੇਂਦਬਾਜ਼ੀ ਚੁਣੋ ਅਤੇ ਉਸ ਦਾ ਭਰਪੂਰ ਫਾਇਦਾ ਚੁੱਕੋ। ਇੱਥੇ ਛੋਟੇ ਬਾਊਂਡਰੀ ਅਤੇ ਉਸ ਦਾ ਭਾਰੀ ਅਸਰ ਵਿੱਖ ਸਕਦਾ ਹੈ। ਇਸ ਮੈਦਾਨ 'ਤੇ ਵੱਡੇ ਹਿਟਰ, ਤੇਜ਼ ਗੇਂਦਬਾਜ਼ ਅਤੇ ਸਵਿੰਗ ਕਰਵਾਉਣ ਵਾਲੇ ਗੇਂਦਬਾਜ਼ਾਂ ਦੀ ਅਹਿਮ ਭੂਮਿਕਾ ਹੋਵੇਗੀ। ਪਿਛਲੇ 20 ਮੈਚਾਂ ਵਿਚ ਇੱਥੇ ਤੇਜ਼ ਗੇਂਦਬਾਜ਼ਾਂ ਨੇ 73 ਫੀਸਦੀ ਵਿਕਟਾਂ ਲਈਆਂ ਹਨ।

PunjabKesari

ਇਹ ਖ਼ਬਰ ਪੜ੍ਹੋ- PAK v AUS : ਪਾਕਿ 268 ਦੌੜਾਂ 'ਤੇ ਢੇਰ, ਪੈਟ ਕਮਿੰਸ ਨੇ ਬਣਾਇਆ ਇਹ ਰਿਕਾਰਡ
ਬ੍ਰੇਬੋਰਨ ਸਟੇਡੀਅਮ : ਬ੍ਰੇਬੋਰਨ ਸਟੇਡੀਅਮ 'ਚ 2015 ਤੋਂ ਬਾਅਦ ਮੁਕਾਬਲੇਬਾਜ਼ ਮੈਚਾਂ ਦੀ ਅਣਹੋਂਦ ਦੌਰਾਨ ਅੰਕੜਿਆਂ ਦੇ ਆਧਾਰ 'ਤੇ ਬਹੁਤ ਕੁਝ ਨਹੀਂ ਕਹਿ ਸਕਦੇ। ਹਾਲਾਂਕਿ ਇੱਥੇ ਵੀ ਲਾਲ ਮਿੱਟੀ ਦੀ ਵਰਤੋਂ ਹੁੰਦੀ ਹੈ ਅਤੇ ਅਜਿਹੇ ਵਿਚ ਬੱਲੇਬਾਜ਼ੀ ਲਈ ਅਨੁਕੂਲ ਹਾਲਾਤ ਮਿਲਦੇ ਹਨ। ਬ੍ਰੇਬੋਰਨ ਦੀ ਆਊਟਫੀਲਡ ਬਹੁਤ ਤੇਜ਼ ਹੈ ਅਤੇ ਮੈਦਾਨ ਵਾਨਖੇੜੇ ਤੋਂ ਕਾਫੀ ਵੱਡਾ ਹੈ। ਇੱਥੇ ਸਪਿਨਰਾਂ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ।
ਡੀ. ਵਾਈ. ਪਾਟਿਲ ਸਪੋਰਟਸ ਅਕਾਦਮੀ : ਇਸ ਮੈਦਾਨ 'ਤੇ ਪਿਛਲਾ ਪ੍ਰੋਫੈਸ਼ਨਲ ਟੀ-20 ਮੁਕਾਬਲਾ 2011 'ਚ ਖੇਡਿਆ ਗਿਆ ਸੀ। ਇਸ ਲੰਬੇ ਅੰਤਰਾਲ 'ਚ ਇਸ ਸਟੇਡੀਅਮ ਦੀ ਸਭ ਤੋਂ ਜ਼ਿਆਦਾ ਵਰਤੋਂ ਫੁੱਟਬਾਲ ਮੈਚਾਂ ਦੀ ਮੇਜ਼ਬਾਨੀ ਲਈ ਕੀਤਾ ਗਿਆ ਹੈ। ਇੱਥੇ ਸਮਰੱਥ ਅੰਕੜੇ ਹਾਲੀਆ ਸਮੇਂ 'ਚ ਨਹੀਂ ਹਨ। ਇਕ ਗੱਲ ਜ਼ਰੂਰ ਹੈ, ਇੱਥੇ ਦੀ ਬਾਊਂਡਰੀ ਮੁੰਬਈ ਦੇ ਦੂਜੇ ਮੈਦਾਨਾਂ ਤੋਂ ਕਾਫੀ ਵੱਡੀ ਹੈ।
ਐੱਮ. ਸੀ. ਏ. ਸਟੇਡੀਅਮ, ਪੁਣੇ : ਨਾਈਟ ਮੈਚਾਂ 'ਚ ਜਿੱਥੇ ਤੇਜ਼ ਗੇਂਦਬਾਜ਼ਾਂ ਦੀ ਇਕਾਨਮੀ ਅਤੇ ਸਟ੍ਰਾਇਕ ਰੇਟ ਹੈ 9.22 ਅਤੇ 22 ਗੇਂਦਾਂ, ਉੱਥੇ ਹੀ ਸਪਿਨਰਾਂ ਨੇ 8.1 ਦੌੜਾਂ ਪ੍ਰਤੀ ਓਵਰ ਖਰਚਦੇ ਹੋਏ ਹਰ 19 ਗੇਂਦਾਂ 'ਤੇ ਵਿਕਟ ਝਟਕੇ ਹਨ। ਪੁਣੇ 'ਚ ਇਕ ਸਮਾਂ ਸੀ, ਜਦੋਂ ਨਿਯਮਿਤ ਰੂਪ ਨਾਲ ਆਈ. ਪੀ. ਐੱਲ. ਦੇ ਮੈਚ ਖੇਡੇ ਜਾਂਦੇ ਸਨ ਪਰ 2018 ਤੋਂ ਬਾਅਦ ਇੱਥੇ ਬੱਸ ਇਕ ਅੰਤਰਰਾਸ਼ਟਰੀ ਮੁਕਾਬਲਾ 2020 ਵਿਚ ਖੇਡਿਆ ਗਿਆ ਹੈ। ਇੱਥੇ ਕਾਲੀ ਮਿੱਟੀ ਨਾਲ ਬਣੀ ਪਿੱਚ ਦਾ ਇਸਤੇਮਾਲ ਹੁੰਦਾ ਹੈ ਅਤੇ ਬਾਊਂਡਰੀ ਵੀ ਮੁੰਬਈ ਦੇ ਮੁਕਾਬਲੇ ਛੋਟੀ ਹੁੰਦੀ ਹੈ। ਸਪਿਨਰ ਇੱਥੇ ਔਸਤਨ 6.78 ਦੀ ਇਕਾਨਮੀ ਨਾਲ ਹਰ 23 ਗੇਂਦ 'ਚ ਵਿਕਟ ਲੈਂਦੇ ਹਨ। ਸ਼ਾਇਦ ਇਸ ਮੈਦਾਨ 'ਤੇ ਸਪਿਨਰਾਂ ਦਾ ਪ੍ਰਭਾਵ ਸਭ ਤੋਂ ਜਲਦ ਅਤੇ ਸਭ ਤੋਂ ਮਹੱਤਵਪੂਰਨ ਸਾਬਤ ਹੋਵੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News