'ਇਸ ਉਮਰ ਦਾ ਕੀ ਮਤਲਬ...', ਜਾਣੋ ਅਜਿੰਕਿਆ ਰਹਾਣੇ ਨੂੰ ਕਿਉਂ ਆਇਆ ਇੰਨਾ ਗੁੱਸਾ (ਵੀਡੀਓ)

Tuesday, Jul 11, 2023 - 03:00 PM (IST)

'ਇਸ ਉਮਰ ਦਾ ਕੀ ਮਤਲਬ...', ਜਾਣੋ ਅਜਿੰਕਿਆ ਰਹਾਣੇ ਨੂੰ ਕਿਉਂ ਆਇਆ ਇੰਨਾ ਗੁੱਸਾ (ਵੀਡੀਓ)

ਰੋਸੀਓ (ਭਾਸ਼ਾ)- ਭਾਰਤ ਲਈ 83 ਟੈਸਟ ਮੈਚ ਖੇਡ ਚੁੱਕੇ ਅੰਜਿਕਿਆ ਰਹਾਣੇ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਸੀਰੀਜ਼ ਲਈ ਉਪ ਕਪਤਾਨ ਬਣਾਇਆ ਗਿਆ ਹੈ। ਵੈਸਟਇੰਡੀਜ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਉਥੇ ਹੀ ਇਸ ਸੀਰੀਜ਼ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਰੱਖੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਹਾਣੇ ਨੇ ਉਪ ਕਪਤਾਨ ਬਣਾਏ ਜਾਣ 'ਤੇ ਕਿਹਾ ਕਿ ਮੈਂ ਪਹਿਲਾਂ ਵੀ ਇਹ ਭੂਮਿਕਾ ਨਿਭਾਈ ਹੈ ਅਤੇ ਕਰੀਬ ਚਾਰ-ਪੰਜ ਸਾਲ ਉਪ-ਕਪਤਾਨ ਰਿਹਾ ਹਾਂ। ਟੀਮ 'ਚ ਵਾਪਸੀ ਕਰਕੇ ਅਤੇ ਫਿਰ ਉਪ ਕਪਤਾਨ ਬਣ ਕੇ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ; ਮਾਂ ਨੇ ਆਪਣੀ ਹੀ 13 ਮਹੀਨਿਆਂ ਦੀ ਬੱਚੀ 'ਤੇ ਚੜ੍ਹਾ ਦਿੱਤੀ ਕਾਰ, ਮੌਤ

ਇਸ ਦੌਰਾਨ 35 ਸਾਲ ਦੀ ਉਮਰ 'ਚ ਰਾਸ਼ਟਰੀ ਟੀਮ 'ਚ ਵਾਪਸੀ ਕਰਨ ਬਾਰੇ ਪੁੱਛੇ ਗਏ ਸਵਾਲ 'ਤੇ ਰਹਾਣੇ ਖਿੱਝ ਗਏ। ਉਨ੍ਹਾਂ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, “ਇਸ ਉਮਰ ਵਿੱਚ, ਦਾ ਕੀ ਮਤਲਬ ਹੈ। ਮੈਂ ਅਜੇ ਜਵਾਨ ਹਾਂ। ਮੇਰੇ ਅੰਦਰ ਅਜੇ ਕਾਫੀ ਕ੍ਰਿਕਟ ਬਾਕੀ ਹੈ। ਮੈਂ ਆਈ.ਪੀ.ਐੱਲ, ਅਤੇ ਘਰੇਲੂ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਮੇਰਾ ਆਤਮਵਿਸ਼ਵਾਸ ਵਧਿਆ ਹੈ ਅਤੇ ਮੈਂ ਆਪਣੀ ਫਿਟਨੈੱਸ 'ਤੇ ਸਖਤ ਮਿਹਨਤ ਕੀਤੀ ਹੈ। ਮੈਂ ਆਪਣੀ ਬੱਲੇਬਾਜ਼ੀ ਦੇ ਕੁਝ ਪਹਿਲੂਆਂ 'ਤੇ ਸਖਤ ਮਿਹਨਤ ਕੀਤੀ ਹੈ। ਇਸ ਸਮੇਂ ਮੈਂ ਆਪਣੀ ਖੇਡ ਦਾ ਪੂਰਾ ਆਨੰਦ ਲੈ ਰਿਹਾ ਹਾਂ। ਭਵਿੱਖ ਬਾਰੇ ਬਹੁਤਾ ਨਹੀਂ ਸੋਚ ਰਿਹਾ। ਮੇਰੇ ਲਈ ਹਰ ਮੈਚ ਮਹੱਤਵਪੂਰਨ ਹੈ। ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਨੇ ਮੈਨੂੰ ਆਜ਼ਾਦੀ ਦਿੱਤੀ। ਇੱਕ ਖਿਡਾਰੀ ਦੇ ਤੌਰ 'ਤੇ ਤੁਹਾਨੂੰ ਜੋ ਭੂਮਿਕਾ ਮਿਲਦੀ ਹੈ, ਤੁਸੀਂ ਉਸ ਨੂੰ ਨਿਭਾਉਣਾ ਚਾਹੁੰਦੇ ਹੋ। ਇਸ ਤੋਂ ਪਹਿਲਾਂ ਮੇਰੀ ਭੂਮਿਕਾ ਪਾਰੀ ਦੇ ਸੂਤਰਧਾਰ ਦੀ ਸੀ ਪਰ ਸੀ.ਐੱਸ.ਕੇ. ਨੇ ਮੈਨੂੰ ਕੁਦਰਤੀ ਖੇਡਣ ਦੀ ਆਜ਼ਾਦੀ ਦਿੱਤੀ।' ਰਹਾਣੇ ਨੇ ਆਈ.ਪੀ.ਐੱਲ. ਵਿੱਚ 172.49 ਦੀ ਔਸਤ ਨਾਲ 326 ਦੌੜਾਂ ਬਣਾਈਆਂ ਹਨ। ਉਨ੍ਹਾਂ ਕਿਹਾ, "ਮੈਂ ਇੱਕ ਕੁਦਰਤੀ ਸਟ੍ਰੋਕ ਬੱਲੇਬਾਜ਼ ਹਾਂ। ਬੱਸ ਮੇਰੀ ਭੂਮਿਕਾ ਬਦਲ ਗਈ ਹੈ। ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਉਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗਾ।"

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News