WFI ਚੋਣਾਂ ਹੋਈਆਂ ਮੁਲਤਵੀ, ਹੁਣ 11 ਜੁਲਾਈ ਨੂੰ ਹੋਵੇਗੀ ਵੋਟਿੰਗ

Thursday, Jun 22, 2023 - 05:11 AM (IST)

ਨੈਸ਼ਨਲ ਡੈਸਕ: ਆਈ.ਓ.ਏ. ਦੀ ਐਡਹਾੱਕ ਕਮੇਟੀ ਨੇ ਚੋਣਾਂ ਵਿਚ ਵੋਟਿੰਗ ਦਾ ਅਧਿਕਾਰ ਮੰਗਣ ਵਾਲੀਆਂ ਪੰਜ ਰਾਜ ਇਕਾਈਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 11 ਜੁਲਾਈ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਚੋਣਾਂ 6 ਜੁਲਾਈ ਨੂੰ ਹੋਣੀਆਂ ਸਨ। ਪੰਜ ਰਾਜ ਇਕਾਈਆਂ ਮਹਾਰਾਸ਼ਟਰ, ਹਰਿਆਣਾ, ਤੇਲੰਗਾਨਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਐੱਮ.ਐੱਮ. ਕੁਮਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਕੋਲ ਪਹੁੰਚ ਕੀਤੀ। ਇਨ੍ਹਾਂ ਪੰਜਾਂ ਨੂੰ WFI ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਕੁੱਤਿਆਂ ਨੂੰ ਸੰਭਾਲਣ ਦੇ ਮਿਲਣਗੇ 1 ਕਰੋੜ ਰੁਪਏ, ਪ੍ਰਾਈਵੇਟ ਜੈੱਟ 'ਚ ਵੀ ਕਰ ਸਕੋਗੇ ਸਫ਼ਰ

ਕਮੇਟੀ ਨੇ ਅੱਜ ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਸੀ। ਇਕ ਸੂਤਰ ਨੇ ਕਿਹਾ, “ਸੂਬਾ ਇਕਾਈਆਂ ਨੇ ਆਪਣਾ ਪੱਖ ਪੇਸ਼ ਕੀਤਾ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਉਸ ਨੂੰ ਡੀ-ਐਫੀਲੀਏਟ ਕਰਨ ਦੇ ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਇਆ। ਕਮੇਟੀ ਨੂੰ ਫ਼ੈਸਲਾ ਲੈਣ ਲਈ ਸਮਾਂ ਚਾਹੀਦਾ ਹੈ, ਇਸ ਲਈ ਹੁਣ ਚੋਣਾਂ 11 ਜੁਲਾਈ ਨੂੰ ਹੋਣਗੀਆਂ। ਸਾਬਕਾ ਜਨਰਲ ਸਕੱਤਰ ਵੀ.ਐੱਨ ਪ੍ਰਸੂਦ ਨੇ ਕਮੇਟੀ ਦੇ ਸਾਹਮਣੇ ਸਾਰੇ ਸਬੰਧਤ ਦਸਤਾਵੇਜ਼ ਰੱਖੇ।

ਇਹ ਖ਼ਬਰ ਵੀ ਪੜ੍ਹੋ - ਹੁਣ ਨਸ਼ੇ ਨਾਲ ਫੜੇ ਜਾਣ 'ਤੇ ਨਹੀਂ ਹੋਵੇਗੀ ਜੇਲ੍ਹ! ਨਸ਼ਿਆਂ ਦੀ ਵਰਤੋਂ ਨੂੰ ਅਪਰਾਧ ਮੁਕਤ ਕਰਨ ਦੀ ਤਿਆਰੀ 'ਚ ਸਰਕਾਰ

ਸੂਤਰ ਨੇ ਕਿਹਾ ਕਿ ਹਰਿਆਣਾ ਤੋਂ ਅਯੋਗ ਯੂਨਿਟ ਦੀ ਨੁਮਾਇੰਦਗੀ ਆਰ.ਕੇ. ਹੁੱਡਾ ਨੇ ਕੀਤੀ ਸੀ, ਜਿਨ੍ਹਾਂ ਦੇ ਨਾਲ ਵਕੀਲ ਵੀ ਸੀ। ਉੱਥੇ ਹੀ ਮਾਨਤਾ ਪ੍ਰਾਪਤ ਇਕਾਈ ਦੀ ਨੁਮਾਇੰਦਗੀ ਇਸ ਦੇ ਪ੍ਰਧਾਨ ਰੋਹਤਾਸ਼ ਸਿੰਘ ਨੇ ਕੀਤੀ। ਮਹਾਰਾਸ਼ਟਰ ਦੀ ਗੈਰ ਮਾਨਤਾ ਇਕਾਈ ਦਾ ਪੱਖ ਬਾਲਾਸਾਹਿਬ ਲਾਂਡਗੇ ਅਤੇ ਉਸ ਦੇ ਪੁੱਤਰ ਲਲਿਤ ਲਾਂਡਗੇ ਨੇ ਰੱਖਿਆ ਜਦੋਂ ਕਿ ਮੌਜੂਦਾ ਸਕੱਤਰ ਯੋਗੇਸ਼ ਡੋਡਕੇ ਨੇ ਮਾਨਤਾ ਪ੍ਰਾਪਤ ਇਕਾਈ ਦੀ ਨੁਮਾਇੰਦਗੀ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News