ਵੇਸਟਵੁਡ ਨੇ ਤੀਜੀ ਵਾਰ ਰੇਸ ਟੂ ਦੁਬਈ ਗੋਲਫ ਖਿਤਾਬ ਜਿੱਤਿਆ
Monday, Dec 14, 2020 - 12:03 AM (IST)
ਦੁਬਈ– ਲੀ ਵੇਸਟਵੁਡ ਨੇ ਡੀ. ਪੀ. ਵਰਲਡ ਟੂਰ ਗੋਲਫ ਚੈਂਪੀਅਨਸ਼ਿਪ ਵਿਚ ਦੂਜੇ ਸਥਾਨ 'ਤੇ ਰਹਿ ਕੇ ਤੀਜੀ ਵਾਰ 'ਰੇਸ ਟੂ ਦੁਬਈ' ਖਿਤਾਬ ਜਿੱਤਿਆ ਤੇ ਯੂਰਪੀਅਨ ਟੂਰ ਵਿਚ ਨੰਬਰ ਇਕ 'ਤੇ ਰਹਿੰਦੇ ਹੋਏ ਸੈਸ਼ਨ ਦੀ ਸਮਾਪਤੀ ਕੀਤੀ। ਡੀ. ਪੀ. ਵਰਲਡ ਟੂਰ ਚੈਂਪੀਅਨਸ਼ਿਪ ਮੈਟ ਫਿਟਜਪੈਟ੍ਰਿਕ ਨੇ ਜਿੱਤੀ ਪਰ 47 ਸਾਲਾ ਵੇਸਟਵੁਡ ਲਈ ਰੇਸ ਟੂ ਦੁਬਈ ਦਾ ਖਿਤਾਬ ਜਿੱਤਣ ਲਈ ਦੂਜੇ ਸਥਾਨ 'ਤੇ ਆਉਣ ਜ਼ਰੂਰੀ ਸੀ।
ਵੇਸਟਵੁਡ ਨੇ ਆਖਰੀ ਦੌਰ ਵਿਚ ਚਾਰ ਅੰਡਰ 68 ਦੇ ਨਾਲ ਕੁਲ 14 ਅੰਡਰ ਦਾ ਸਕੋਰ ਬਣਾਇਆ, ਜਿਸ ਨਾਲ ਉਹ ਰੇਸ ਟੂ ਦੁਬਈ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ। ਉਸ ਨੂੰ ਪੈਟ੍ਰਿਕ ਰੀਡ ਨਾਲ ਸਖਤ ਚੁਣੌਤੀ ਮਿਲ ਰਹੀ ਸੀ ਪਰ ਅਮਰੀਕਾ ਦੇ ਇਸ ਗੋਲਫਰ ਨੇ 16ਵੇਂ ਤੇ 17ਵੇਂ ਹੋਲ ਵਿਚ ਬੋਗੀ ਕੀਤੀ, ਜਿਸ ਨਾਲ ਉਹ 'ਰੇਸ ਟੂ ਦੁਬਈ' ਖਿਤਾਬ ਦੀ ਦੌੜ ਵਿਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਲਾਰੀ ਕੈਂਟਰ ਵੀ 17ਵੇਂ ਹੋਲ ਵਿਚ ਬੋਗੀ ਕਰ ਗਿਆ, ਜਿਸ ਨਾਲ ਵੇਸਟਵੁਡ ਦਾ ਰਸਤਾ ਸਾਫ ਹੋ ਗਿਆ। 'ਰੇਸ ਟੂ ਦੁਬਈ' ਖਿਤਾਬ ਨੂੰ ਪਹਿਲਾਂ 'ਆਰਡਰ ਆਫ ਮੈਰਿਟ' ਖਿਤਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜਿਸ ਨੂੰ ਵੇਸਟਵੁਡ ਨੇ ਪਹਿਲੀ ਵਾਰ 20 ਸਾਲ ਪਹਿਲਾਂ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ 2009 ਵਿਚ ਇਹ ਵੱਕਾਰੀ ਖਿਤਾਬ ਆਪਣੇ ਨਾਂ ਕੀਤਾ ਸੀ।
ਨੋਟ- ਵੇਸਟਵੁਡ ਨੇ ਤੀਜੀ ਵਾਰ ਰੇਸ ਟੂ ਦੁਬਈ ਗੋਲਫ ਖਿਤਾਬ ਜਿੱਤਿਆ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।