IND vs WI : 6 ਵਿਕਟਾਂ ਨਾਲ ਹਰਾ ਭਾਰਤ ਨੇ ਵਿੰਡੀਜ਼ ਨੂੰ ਕੀਤਾ 2-0 ਨਾਲ ਕਲੀਨ ਸਵੀਪ

8/14/2019 6:44:28 PM

ਪੋਰਟ ਆਫ ਸਪੇਨ- ਕਪਤਾਨ ਵਿਰਾਟ ਕੋਹਲੀ ਦੇ ਲਗਾਤਾਰ ਦੂਸਰੇ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੂੰ ਤੀਜੇ ਅਤੇ ਆਖਰੀ ਵਨ ਡੇ ਵਿਚ 6 ਵਿਕਟਾਂ ਨਾਲ ਹਰਾ ਕੇ ਟੀਮ ਇੰਡੀਆ ਨੇ ਸੀਰੀਜ਼ ਆਪਣੇ ਨਾਂ ਕਰ ਲਈ। ਬਾਰਿਸ਼ ਕਾਰਣ ਸੀਰੀਜ਼ ਦਾ ਪਹਿਲਾ ਮੈਚ ਰੱਦ ਹੋ ਗਿਆ ਸੀ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਖਤਰਨਾਕ ਓਪਨਰ ਕ੍ਰਿਸ ਗੇਲ ਦੀਆਂ 72 ਦੌੜਾਂ ਦੀ ਧੂੰਆਂਧਾਰ ਪਾਰੀ ਅਤੇ ਏਵਿਨ ਲੁਈਸ ਦੀਆਂ 29 ਗੇਂਦਾਂ ਵਿਚ 43 ਦੌੜਾਂ ਦੀ ਬਦੌਲਤ 35 ਓਵਰਾਂ ਵਿਚ 7 ਵਿਕਟਾਂ 'ਤੇ 240 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ। ਵਿੰਡੀਜ਼ ਦੀ ਪਾਰੀ ਦੇ 22ਵੇਂ ਓਵਰ ਵਿਚ ਬਾਰਿਸ਼ ਆਉਣ ਕਾਰਨ ਮੈਚ ਨੂੰ 35-35 ਓਵਰ ਦਾ ਕਰ ਦਿੱਤਾ ਗਿਆ ਸੀ। ਇਸ ਲਈ ਭਾਰਤ ਨੂੰ ਡਕਵਰਥ ਲੁਈਸ ਤਕਨੀਕ ਦੇ ਆਧਾਰ 'ਤੇ 255 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ 32.3 ਓਵਰਾਂ ਵਿਚ 4 ਵਿਕਟਾਂ 'ਤੇ 256 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੂਜੇ ਵਨ ਡੇ ਵਿਚ 120 ਦੌੜਾਂ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ 99 ਗੇਂਦਾਂ ਵਿਚ ਅਜੇਤੂ 114 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 14 ਚੌਕੇ ਸ਼ਾਮਲ ਹਨ। 

PunjabKesari
ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਚੌਥੀ ਵਿਕਟ ਲਈ 120 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਅਈਅਰ ਨੇ 41 ਗੇਂਦਾਂ ਵਿਚ 3 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰਿਆ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਨਿਰਾਸ਼ ਕਰਦੇ ਹੋਏ ਜ਼ੀਰੋ 'ਤੇ ਆਊਟ ਹੋ ਗਿਆ। ਸ਼ਿਖਰ ਧਵਨ 36 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੇ ਕੋਹਲੀ ਦੇ ਨਾਲ ਦੂਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ।

PunjabKesari

ਪਲੇਇੰਗ ਇਲੈਵਨ
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਸ਼ਰੇਅਸ ਅਇਯਰ, ਰਿਸ਼ਭ ਪੰਤ (ਵਿਕਟਕੀਪਰ), ਕੇਦਾਰ ਜਾਧਵ,ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ ਤੇ ਖਲੀਲ ਅਹਿਮਦ।
ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਏਵਿਨ ਲੁਈਸ, ਸ਼ਾਈ ਹੋਪ, ਸ਼ਿਮਰਾਨ ਹੇਟਮਾਇਰ, ਨਿਕੋਲਸ ਪੂਰਨ (ਵਿਕਟਕੀਪਰ), ਰੋਸਟਨ ਚੇਜ, ਕਾਰਲੋਸ ਬਰੈਥਵੇਟ, ਫੈਬੀਅਨ ਐਲਨ, ਕੀਮੋ ਪੌਲ ਤੇ ਕੇਮਾਰ ਰੋਚ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ