ਸ਼੍ਰੀਲੰਕਾ ਖਿਲਾਫ T20 ਸੀਰੀਜ਼ ਲਈ ਵਿੰਡੀਜ਼ ਟੀਮ ਦਾ ਐਲਾਨ, ਲੰਬੇ ਸਮੇਂ ਬਾਅਦ ਇਸ ਦਿੱਗਜ ਦੀ ਹੋਈ ਵਾਪਸੀ

02/23/2020 4:14:59 PM

ਸਪੋਰਟਸ ਡੈਸਕ — ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਟੀ-20 ਸੀਰੀਜ਼ ਲਈ ਵੈਸਟਇੰਡੀਜ਼ ਦੀ 14 ਮੈਂਮਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਰੋਨ ਪੋਲਾਰਡ ਦੀ ਕਪਤਾਨੀ ਵਾਲੀ ਇਸ ਟੀਮ 'ਚ ਆਂਦਰੇ ਰਸੇਲ ਦੇ ਨਾਲ ਓਸ਼ੇਨ ਥਾਮਸ, ਫੈਬੀਅਨ ਐਲਨ ਅਤੇ ਸ਼ਾਈ ਹੋਪ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਨ-ਡੇ ਸੀਰੀਜ਼ ਤੋਂ ਬਾਹਰ ਰਹਿਣ ਵਾਲੇ ਸ਼ਿਮਰੋਨ ਹੇਟਮਾਇਰ ਨੂੰ ਵੀ ਟੀਮ 'ਚ ਜਗ੍ਹਾ ਮਿਲੀ ਹੈ।PunjabKesari ਆਂਦਰੇ ਰਸੇਲ ਨੇ ਵੈਸਟਇੰਡੀਜ਼ ਲਈ ਆਪਣਾ ਆਖਰੀ ਟੀ-20 ਅਗਸਤ 2018 'ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਓਸ਼ੇਨ ਥਾਮਸ ਵੀ ਜਮੈਕਾ 'ਚ ਹੋਏ ਕਾਰ ਐਕਸੀਡੈਂਟ ਦੇ ਬਾਅਦ ਪੂਰੀ ਤਰ੍ਹਾਂ ਨਾਲ ਉਬਰ ਗਏ ਹਨ ਅਤੇ ਉਨ੍ਹਾਂ ਨੂੰ ਟੀ-20 ਟੀਮ 'ਚ ਜਗ੍ਹਾ ਮਿਲੀ ਹੈ। ਸ਼ਾਈ ਹੋਪ ਨੂੰ ਵੀ ਵਾਧੂ ਵਿਕਟਕੀਪਰ ਦੇ ਤੌਰ 'ਤੇ ਟੀਮ 'ਚ ਜਗ੍ਹਾ ਦਿੱਤੀ ਗਈ ਹੈ, ਉਥੇ ਹੀ ਫੈਬੀਅਨ ਐਲਨ ਦੀ ਵੀ ਸੱਟ ਤੋਂ ਬਾਅਦ ਟੀਮ 'ਚ ਵਾਪਸੀ ਕਰ ਰਹੇ ਹਨ।PunjabKesari ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਦੇ ਵਿਚਾਲੇ ਦੋ ਮੈਚਾਂ ਦੀ ਟੀ-20 ਸੀਰੀਜ਼ ਵਨ-ਡੇ ਸੀਰੀਜ਼ ਤੋਂ ਬਾਅਦ ਖੇਡੀ ਜਾਵੇਗੀ। ਪਹਿਲਾ ਮੈਚ 4 ਮਾਰਚ ਅਤੇ ਦੂਜਾ ਮੈਚ 6 ਮਾਰਚ ਨੂੰ ਪਲੇਕੇਲੇ 'ਚ ਖੇਡਿਆ ਜਾਵੇਗਾ।  

ਟੀਮ - ਕਿਰੋਨ ਪੋਲਾਰਡ (ਕਪਤਾਨ), ਫੈਬੀਅਨ ਅਲਨ, ਡਵੇਨ ਬਰਾਵੋ, ਸ਼ੇਲਡਨ ਕਾਟਰੇਲ, ਸ਼ਿਮਰੋਨ ਹੇਟਮਾਇਰ, ਸ਼ਾਈ ਹੋਪ, ਬਰੈਂਡਨ ਕਿੰਗ, ਨਿਕੋਲਸ ਪੂਰਨ, ਰੋਵਮੈਨ ਪਾਵੇਲ,  ਆਂਦਰੇ ਰਸੇਲ, ਲੇਂਡਲ ਸਿਮੰਸ, ਓਸ਼ਿਨ ਥਾਮਸ, ਹੇਡਨ ਵਾਲਸ਼ ਜੂਨੀਅਰ, ਕੇਸਰਿਕ ਵੀਲਅੰਸ।


Related News